BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਇੰਟਰਨਲ ਕਵਾਲਿਟੀ ਏਸ਼ਯੋਰੇਂਸ ਸੈਲ ਦੇ ਨਵੇਂ ਕਮਰੇ ਦਾ ਉਦਘਾਟਨ

ਜਲੰਧਰ 16 ਦਸੰਬਰ (ਜਸਵਿੰਦਰ ਆਜ਼ਾਦ)- ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਵਿਖੇ ਇੰਟਰਨਲ ਕਵਾਲਿਟੀ ਏਸ਼ਯੋਰੇਂਸ ਸੈਲ ਦੇ ਨਵੇਂ ਕਮਰੇ ਦਾ ਉਦਘਾਟਨ ਮੇਯਰ ਸ਼੍ਰੀ ਸੁਨੀਲ ਜਯੋਤਿ ਦੁਆਰਾ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਮੈਡਮ ਪ੍ਰਿੰਸੀਪਲ ਨੇ ਉਹਨਾਂ ਨੂੰ ਦੱਸਿਆ ਕਿ ਆਈਕਯੂਏਸੀ ਸੈਲ ਕਾਲਜ ਵਿੱਚ 2004 ਤੋਂ ਕੰਮ ਕਰ ਰਿਹਾ ਹੈ। ਇਹ ਸੈਲ ਇਨੋਵੇਸ਼ਨ, ਰਿਸਰਚ, ਕੋਕਰੀਕੁਲਰ, ਕਮਯੂਨਿਟੀ ਸਰਵਿਸਿਸ ਅਤੇ ਟੀਚਿੰਗਲਰਨਿੰਗ ਦੇ ਖੇਤਰ ਵਿੱਚ ਕਾਰਜਸ਼ੀਲ ਹੈ। ਮੇਯਰ ਸ਼੍ਰੀ ਸੁਨੀਲ ਜਯੋਤਿ ਨੇ ਕਵਾਲਿਟੀ ਦੇ ਖੇਤਰ ਵਿੱਚ ਕਾਲਜ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕਵਾਲਿਟੀ ਦੇ ਕਾਰਨ ਹੀ ਇਸ ਕਾਲਜ ਨੂੰ ਨੈਕ ਦੁਆਰਾ ਉਚੱਤਮ ਸਕੋਰ ਦਿੱਤਾ ਗਿਆ ਹੈ। ਇਸ ਮੌਕੇ ਤੇ ਡੀਨ ਅਕਾਦਮਿਕ ਡਾ. ਮੀਨਾਕਸ਼ੀ ਸਿਆਲ, ਆਈਕਯੂਏਸੀ ਸੈਲ ਦੀ ਕੋਆਰਡੀਨੇਟਰ ਡਾ. ਕੰਵਲਦੀਪ ਅਤੇ ਹੌਰ ਮੈਂਬਰ ਮੌਜੂਦ ਸਨ।

No comments: