BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਕਲੈਂਡ ਸਮੁੰਦਰੀ ਤੱਟ ਉਤੇ 27 ਦਸੰਬਰ ਪਹੁੰਚ ਰਿਹਾ ਹੈ ਹੁਣ ਤੱਕ ਦਾ ਸਭ ਤੋਂ ਵੱਡਾ ਸਮੁੰਦਰੀ ਜ਼ਹਾਜ਼

ਇਕ ਸ਼ਿੱਪ-5000 ਤੋਂ ਉਪਰ ਯਾਤਰੀ
 
ਆਕਲੈਂਡ 16 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)- ਕਿੰਨੀ ਦੁਨੀਆ ਦਿਨ ਰਾਤ ਪਾਣੀ ਦੇ ਵਿਚ ਸਫਰ ਕਰਦੀ ਹੈ, ਅੰਦਾਜ਼ਾ ਲਗਾਉਣਾ ਔਖਾ ਹੈ ਕਿਉਂਕਿ ਇਕ ਸ਼ਿੱਪ ਦੇ ਵਿਚ ਹੀ ਕਈ ਪਿੰਡਾਂ ਦੇ ਸਮਾਨ ਲੋਕ ਯਾਨਿ ਕਿ 5000 ਤੱਕ ਲੋਕ ਸਫਰ ਕਰ ਰਹੇ ਹਨ। ਨਿਊਜ਼ੀਲੈਂਡ ਦੇ ਵਿਚ 27 ਦਸੰਬਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਸਮੁੰਦਰੀ ਜ਼ਹਾਜ਼ ਆ ਰਿਹਾ ਹੈ। ਇਹ ਸਿਡਨੀ ਤੋਂ ਅੱਜ ਚੱਲ ਪਿਆ ਹੈ। ਪਹਿਲਾਂ ਇਹ ਡੁਨੀਡਨ ਪਹੁੰਚੇਗਾ ਫਿਰ ਆਕਲੈਂਡ। ਇਸ ਦੀ ਲੰਬਾਈ ਤਿੰਨ ਰਗਬੀ ਖੇਡ ਮੈਦਾਨ  ਦੀ ਲੰਬਾਈ ਤੋਂ ਵੱਧ ( 348 ਮੀਟਰ ਜਾਂ 1142 ਫੁੱਟ) ਹੈ। ਇਹ 41 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚਲ ਸਕਦਾ ਹੈ। ਇਸ ਨੂੰ ਵਾਟਰ ਫਰੰਟ ਵਾਲੇ ਡੌਕ 'ਤੇ ਨਹੀਂ ਲਗਾਇਆ ਜਾ ਸਕਦਾ ਇਸ ਕਰਕੇ ਇਸਨੂੰ ਕੁਈਨ ਰਾਫ ਹਾਰਬਰ ਆਪ ਵਿਖੇ ਰੋਕਿਆ ਜਾਵੇਗਾ।  ਇਹ ਸ਼ਿੱਪ ਟੌਰੰਗਾ ਅਤੇ ਵਲਿੰਗਟਨ ਵੀ ਜਾਵੇਗਾ। ਇਸ ਸ਼ਿੱਪ ਨੂੰ ਵੇਖਣ ਲਈ ਹਰ ਜਗਾ ਭੀੜ ਇਕੱਠੀ ਹੋ ਜਾਂਦੀ ਹੈ। ਇਸ ਸ਼ਿੱਪ ਦੇ ਉਤੇ ਹੀ ਸਕਾਈ ਜੰਪ ਵੀ ਹੈ ਅਤੇ ਹਰ ਆਧੁਨਿਕ ਸਹੂਲਤ ਮੌਜੂਦ ਹੈ। ਲਗਪਗ ਤਿੰਨ ਸਾਲਾਂ ਦੇ ਵਿਚ ਇਹ ਸ਼ਿੱਪ ਜਰਮਨ ਦੀ ਇਕ ਕੰਪਨੀ ਨੇ ਰੋਇਲ ਕੈਰੀਬਬੀਨ ਕੰਪਨੀ ਵਾਸਤੇ ਬਣਾਇਆ ਹੈ।

No comments: