BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

44 ਪਿੰਡਾਂ ਨੂੰ ਵਾਪਸ ਗੁਰੂਹਰਸਹਾਏ ਨਾਲ ਜੋੜਨ ਲਈ ਸੰਘਰਸ਼ ਜਾਰੀ

ਬਜਾਰਾਂ ਵਿਚ ਰੋਸ ਮੁਜ਼ਾਹਰਾ ਕਰਨ ਉਪਰੰਤ ਪੁਤਲਾ ਫੂਕਿਆ
 
44 ਪਿੰਡਾਂ ਨੂੰ ਲੈ ਕੇ ਧਰਨਾ ਦਿੰਦੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ
ਗੁਰੂਹਰਸਹਾਏ, 16 ਦਸੰਬਰ (ਮਨਦੀਪ ਸਿੰਘ ਸੋਢੀ)- ਗੁਰੂਹਰਸਹਾਏ ਸਬ ਡਵੀਜਨ ਨਾਲੋਂ ਤੋੜ ਕੇ ਜਲਾਲਾਬਾਦ ਨਾਲ ਜੋੜੇ ਗਏ 44 ਪਿੰਡਾਂ ਨੂੰ ਵਾਪਸ ਜੋੜਨ ਬਾਰੇ ਪਿਛਲੇ ਕਾਫ਼ੀ ਦਿਨਾਂ ਤੋਂ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਸੰਘਰਸ਼ ਕਰ ਰਹੀ ਸੀ। ਜਿਸ ਦੌਰਾਨ ਆਗੂਆਂ ਨੇ ਭੁੱਖ ਹੜਤਾਲ ਵੀ ਕੀਤੀ ਅਤੇ ਕਾਫ਼ੀ ਸੰਘਰਸ਼ ਕੀਤਾ। ਜਿਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸੇ ਤਹਿਤ ਹੁਣ ਫਿਰ ਵਕੀਲਾਂ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਰੋਸ ਜਾਹਿਰ ਕੀਤਾ ਗਿਆ ਅਤੇ ਧਰਨਾ ਲਗਾਇਆ ਗਿਆ, ਜਿਸ ਤੋਂ ਬਾਅਦ ਉਨਾਂ ਨੇ ਬਜਾਰਾਂ ਵਿਚੋਂ ਰੋਸ ਮੁਜਾਹਰਾ ਕਰਦੇ ਹੋਏ ਬੱਤੀਆਂ ਵਾਲੇ ਚੌਂਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਮੁਜਾਹਰੇ ਨੂੰ ਸੰਬੋਧਨ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਸੋਢੀ ਨੇ ਕਿਹਾ ਕਿ 44 ਪਿੰਡਾਂ ਨੂੰ ਵਾਪਸ ਲੈਣ ਦਾ ਸੰਘਰਸ਼ ਹੁਣ ਹੋਰ ਤੇਜ ਕੀਤਾ ਜਾਵੇਗਾ ਅਤੇ ਇੰਨਾਂ ਪਿੰਡਾਂ ਨੂੰ ਹਰ ਹਾਲ ਵਿਚ ਵਾਪਸ ਲੈਣ ਲਈ ਸੰਘਰਸ਼ ਜਾਰੀ ਰਹੇਗਾ ਅਤੇ ਪਿੰਡਾਂ ਨੂੰ ਵਾਪਸ ਲੈ ਕੇ ਦਮ ਲਵਾਂਗੇ। ਜੋ 44 ਪਿੰਡ ਗੁਰੂਹਰਸਹਾਏ ਨਾਲੋ ਤੋੜ ਕੇ ਜਲਾਲਾਬਾਦ ਨਾਲ ਜੋੜੇ ਗਏ ਹਨ, ਉਦੋਂ ਤੋਂ ਹੀ ਇੰਨਾਂ ਪਿੰਡਾਂ ਦੇ ਵਸਨੀਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਵਾਪਸ ਨਾ ਜੋੜਿਆ ਗਿਆ ਤਾਂ ਵਕੀਲ ਭਾਈਚਾਰਾ ਸੰਘਰਸ਼ ਨੂੰ ਹੋਰ ਤੇਜ ਕਰੇਗਾ। ਇਸ ਮੌਕੇ ਇਕਬਾਲ ਬਾਵਾ ਸਾਬਕਾ ਪ੍ਰਧਾਨ, ਸ਼ਵਿੰਦਰ ਸਿੰਘ ਸਿੱਧੂ, ਨਵਦੀਪ ਸਿੰਘ ਅਹੂਜਾ, ਪਰਵਿੰਦਰ ਸਿੰਘ ਸੰਧੂ, ਰਜਵੰਤ ਮੋਂਗਾ, ਸੈਕਟਰੀ ਰਵੀ ਮੋਂਗਾ, ਚਰਨਜੀਤ ਛਾਂਗਾ ਰਾਏ, ਸੁਨੀਲ ਕੁਮਾਰ ਜੀਵਾਂ ਅਰਾਈਂ, ਜਤਿੰਦਰ ਪੁੱਗਲ, ਸੰਜੀਵ ਵੋਹਰਾ, ਗੌਰਵ ਮੋਂਗਾ, ਸੁਨੀਲ ਕੰਬੋਜ਼, ਸਚਿਨ ਸ਼ਰਮਾ ਸਮੇਤ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਸ਼ਾਮਲ ਹੋਏ।

No comments: