BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਲਜ ਦੇ ਸਥਾਪਨਾ ਦਿਵਸ ਸੰਬੰਧੀ ਸਮਾਗਮ 21 ਤੋਂ

ਜਲੰਧਰ 16 ਦਸੰਬਰ (ਜਸਵਿੰਦਰ ਆਜ਼ਾਦ)- ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸਥਾਪਨਾ ਦਿਵਸ ਅਤੇ ਕਾਕਾ ਅਮਰਦੀਪ ਦੇ 23ਵੇਂ ਜਨਮ ਦਿਵਸ ਸੰਬੰਧੀ ਸਾਲਾਨਾ ਸਮਾਗਮ 21 ਅਤੇ 24 ਦਸੰਬਰ ਤੱਕ ਹੋ ਰਹੇ ਹਨ।ਇਸ ਸੰਬੰਧੀ ਕਾਲਜਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ.ਇਕਬਾਲ ਸਿੰਘ ਭੋਮਾ ਨੇ ਦੱਸਿਆ ਕਿ 21 ਦਸੰਬਰ ਨੂੰ ਕਾਲਜ ਕੈਂਪਸ ਵਿੱਚ ਬਣੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ -ਅਤੇ ਇਸੇ ਦਿਨ ਕਾਲਜ ਦੀ ਸਲਾਨਾ ਐਥਲੈਟਿਕਸ ਮੀਟ ਹੋਵੇਗੀ ਜਿਸ ਵਿੱਚ ਸ੍ਰੀ  ਨਵੀਨ ਸਿੰਗਲਾ. ਆਈ.ਪੀ.ਐੱਸ, ਐੱਸ.ਐੱਸ.ਪੀ. ਨਵਾਂ ਸ਼ਹਿਰ ਮੁੱਖ ਮਹਿਮਾਨ ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਸ.ਗੁਰਚਰਨ ਸਿੰਘ ਸ਼ੇਰਗਿੱਲ ਬਾਨੀ ਚੇਅਰਮੈਨ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਕਰਨਗੇ।22 ਦਸੰਬਰ ਨੂੰ ਬਾਅਦ ਦੁਪਹਿਰ 2 ਵਜੇ ਐਥਲੈਟਿਕਸ ਮੀਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਸ. ਹਰਵਿੰਦਰ ਸਿੰਘ ਡੱਲੀ, ਡੀ.ਐੱਸ.ਪੀ. ਬੰਗਾ ਅਤੇ ਸਮਾਗਮ ਦੀ ਪ੍ਰਧਾਨਗੀ ਸ.ਸੁਰਿੰਦਰ ਸਿੰਘ ਢੀਂਡਸਾ ਵਾਈਸ ਚੇਅਰਮੈਨ ਪੀ.ਟੀ.ਏ.ਕਰਨਗੇ।23 ਦਸੰਬਰ ਨੂੰ ਭੋਗ ਉਪਰੰਤ ਕੀਰਤਨ ਹੋਵੇਗਾ। ਇਸ ਮੌਕੇ ਤੇ ਡਾ.ਅਮਰ ਸਿੰਘ ਪ੍ਰੋਫ਼ੈਸਰ,ਗੁਰੂ ਨਾਨਕ ਅਧਿਐਨ ਵਿਭਾਗ,ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮੁੱਖ ਮਹਿਮਾਨ ਹੋਣਗੇ।
24 ਦਸੰਬਰ ਨੂੰ "ਅਮਰਦੀਪ ਮੇਲਾ 2016" ਦਾ ਉਦਘਾਨ ਡਾ.ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਨਗੇ । ਮੇਲੇ ਵਿੱਚ ਗੀਤ, ਸੰਗੀਤ, ਪ੍ਰਦਰਸ਼ਨੀਆਂ, ਵਿਰਾਸਤ ਮੇਲਾ, ਪੰਜਾਬੀ ਪਹਿਰਾਵਾ, ਖਾਣ-ਪੀਣ ਦੇ ਸਟਾਲ ਅਤੇ ਗਿੱਧਾ ਭੰਗੜਾ ਹੋਵੇਗਾ।ਸਮਾਗਮ ਦੀ ਪ੍ਰਧਾਨਗੀ ਡਾ.ਐੱਸ.ਐੱਸ.ਜੌਹਲ ਚਾਂਸਲਰ ਸੈਂਟਰਲ ਯੂਨੀਵਰਸਿਟੀ,ਬਠਿੰਡਾ ਕਰਨਗੇ ਅਤੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਡਾ.ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਕਰਨਗੇ।

No comments: