BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਨਵੀ ਅਧਿਕਾਰਾਂ ਦੀ ਰੱਖਿਆ ਲਈ ਨੌਜਵਾਨਾਂ ਨੂੰ ਸੋਸ਼ਲ ਵਰਕਰ ਦੇ ਰੂਪ ਵਿਚ ਅੱਗੇ ਆਉਣ ਚਾਹੀਦਾ ਹੈ

ਸੇਂਟ ਸੋਲਜਰ ਨੇ ਮਨਾਇਆ ਮਨੁੱਖੀ ਅਧਿਕਾਰ ਦਿਵਸ
 
ਜਲੰਧਰ, 10 ਦਿਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਸੇਂਟ ਸੋਲਜਰ ਲਾਅ ਕਾਲਜ ਵਿੱਚ "ਸਟੈਂਡ ਅਪ ਫਾਰ ਸਮਵਨਸ ਰਾਇਟ ਟੂਡੇ" ਥੀਮ ਉੱਤੇ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਜਿਸ ਵਿੱਚ ਲਾਅ ਦੇ ਵਿਦਿਆਰਥੀਆਂ ਨੂੰ ਮਾਨਵੀ ਅਧਿਕਾਰਾਂ ਲਈ ਪ੍ਰੋ.ਗਿੰਨੀ ਸ਼ਰਮਾ ਵਲੋਂ ਵਿਸ਼ੇਸ਼ ਲੈਕਚਰ ਦਿੱਤਾ ਗਿਆ।ਇਸ ਮੌਕੇ ਉੱਤੇ ਲਾਅ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰੋ.ਗਿੰਨੀ ਸ਼ਰਮਾ ਨੇ ਮਾਨਵੀ ਅਧਿਕਾਰਾਂ ਦੀ ਰੱਖਿਆ ਲਈ ਨੌਜਵਾਨਾਂ ਨੂੰ ਸ਼ੋਸ਼ਲ ਵਰਕਰ ਦੇ ਰੂਪ  ਵਿੱਚ ਅੱਗੇ ਆਉਣ ਨੂੰ ਕਿਹਾ।ਉਨ੍ਹਾਂਨੂੰ ਮਾਨਵੀ ਅਧਿਕਾਰਾਂ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇਸਨੂੰ ਆਪਣੀ ਸਿੱਖਿਆ ਦਾ ਅਹਿਮ ਭਾਗ ਬਣਾਉਣ ਅਤੇ ਦੂਸਰਿਆ ਤੱਕ ਪਹੁੰਚਾਉਣ ਲਈ ਪ੍ਰੋਤਸਾਹਿਤ ਕੀਤਾ।ਪ੍ਰੋ.ਗਿੰਨੀ ਸ਼ਰਮਾ ਨੇ ਕਿਹਾ ਕਿ ਲਾਅ ਦਾ ਖੇਤਰ ਇੱਕਮਾਤਰ ਅਜਿਹਾ ਖੇਤਰ ਹੈ ਜਿਸਦਾ ਮੁੱਖ ਮੰਤਵ ਮਾਨਵੀ ਅਧਿਕਾਰਾਂ ਦੀ ਰੱਖਿਆ ਕਰਣਾ, ਲੋਕਾਂ ਨੂੰ ਉਨ੍ਹਾਂ ਦੇ ਪ੍ਰਤੀ ਜਾਗਰੂਕ ਕਰਣਾ ਅਤੇ ਲੋਕਾਂ ਦੇ ਅਧਿਕਾਰ ਉਨ੍ਹਾਂ ਨੂੰ ਦਵਾਉਣ ਲਈ ਅੱਗੇ ਆਉਣਾ।ਡਾਇਰੈਕਟਰ ਡਾ.ਸ਼ੁਭਾਸ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਮਨੁੱਖੀ ਗਰੀਬੀ ਸਭ ਤੋਂ ਵੱਡੀ ਮਨੁੱਖੀ ਅਧਿਕਾਰ ਚੁਣੋਤੀ ਹੈ।ਮਨੁੱਖੀ ਅਧਿਕਾਰ ਦਿਵਸ ਮਨਾਉਣ ਦਾ ਮੁੱਖ ਲਕਸ਼ ਜਾਂ ਉਦੇਸ਼ ਮਨੁੱਖੀ ਜੀਵਨ ਵਿੱਚੋਂ ਗਰੀਬੀ ਦਾ ਖਾਤਮਾ ਅਤੇ ਜੀਵਨ ਨੂੰ ਚੰਗੀ ਤਰ੍ਹਾਂ ਨਾਲ ਜੀਣ ਵਿੱਚ ਮਦਦ ਕਰਣਾ ਹੈ।

No comments: