BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਦਿੱਤਾ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਦਾ ਸੰਦੇਸ਼

ਜਲੰਧਰ 10 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਖਾਂਬਰਾ ਬ੍ਰਾਂਚ ਵਲੋਂ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਦਾ ਸੰਦੇਸ਼ ਦਿੰਦੇ ਹੋਏ ਇੰਟਰਨੈਸ਼ਨਲ ਏਂਟੀ ਕਰਪਸ਼ਨ ਡੇ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਉੱਤੇ ਸੁਖਨੂਰ, ਉਮ, ਸਹਿਜ, ਚੰਦਨ, ਅਸ਼ੀਸ਼, ਸਾਹਿਲ, ਗੁਰਕਿਰਤ, ਗੀਤਾਂਜਲੀ, ਸ਼ੁਬਕਰਮਨ, ਜਸਕਰਣ, ਮਾਨਵ, ਸੁਰਪ੍ਰੀਤ, ਗਗਨ, ਅਰਵਿਨ, ਰੋਹਿਤ, ਗੁਰਜੀਤ, ਮਨਜੋਤ ਆਦਿ ਨੇ ਭਾਗ ਲਿਆ।ਇਸ ਮੌਕੇ ਉੱਤੇ ਵਿਦਿਆਰਥੀਆਂ ਵਲੋਂ "ਬ੍ਰੈਕ ਦੀ ਕਰਪਸ਼ਨ ਚੈਨ", "ਸੇਵ ਇੰਡੀਆ ਸੇਵ ਇੰਡੀਅਨ", "ਸਟਾਪ ਕਰਪਸ਼ਨ ਸੇਵ ਨੇਸ਼ਨ, ਰਾਇਟ ਟੂ ਨੋ ਰਾਇਟ ਨਾਊ, ਹੈਂਗ ਕਰਪਸ਼ਨ ਟਿਲ ਡੇਥ, ਸਟਾਪ ਅੰਡਰ ਦੀ ਟੇਬਲ ਟਰਾਂਸਕਸ਼ਨ ਆਦਿ ਦੇ ਪੋਸਟਰਸ ਬਣਾ ਜਾਗਰੂਕਤਾ ਫੈਲਾਈ।ਵਿਦਿਆਰਥੀਆਂ ਨੇ ਕਿਹਾ ਕਿ ਦੇਸ਼ ਦੀ ਕਈ ਵੱਡੀਆਂ ਸਮੱਸਿਆਵਾਂ ਜਿਵੇਂ ਬੇਰੁਜਗਾਰੀ, ਗਰੀਬੀ, ਮਹਿੰਗਾਈ ਹੈ ਜਿਨ੍ਹਾਂ ਦਾ ਮੁੱਖ ਕਾਰਨ ਭ੍ਰਿਸ਼ਟਾਚਾਰ ਹੈ ਅਤੇ ਜੇਕਰ ਇਸਨੂੰ ਖਤਮ ਕਰ ਦਿੱਤਾ ਜਾਵੇ ਤਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਜੇਕਰ ਪੂਰਾ ਦੇਸ਼ ਭ੍ਰਿਸ਼ਟਾਚਾਰ ਨੂੰ ਖਤਮ ਕਰਣ ਦੀ ਕੋਸ਼ਿਸ਼ ਕਰੇ ਤਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਣਾ ਜਿਆਦਾ ਮੁਸ਼ਕਿਲ ਨਹੀਂ ਹੈ ਅਤੇ ਮੁਸ਼ਕਿਲ ਖਤਮ ਹੋਣ ਨਾਲ ਯੁਵਾ ਪੀੜ੍ਹੀ ਦਾ ਭਵਿੱਖ ਸ਼ਾਨਦਾਰ ਅਤੇ ਸੁਰੱਖਿਅਤ ਹੋ ਜਾਵੇਗਾ।

No comments: