BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਹੋਟਲ ਮੈਨੇਜਮੈਂਟ ਵਿੱਚ ਕੇਕ ਮਿਕਸਿੰਗ ਸੈਰੇਮਨੀ

ਜਲੰਧਰ 16 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟੇਰਿੰਗ ਟੈਕਨੋਲਾਜੀ ਵਲੋਂ ਕੇਕ ਮਿਕਸਿੰਗ ਸੈਰੇਮਨੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੇਂਟ ਸੋਲਜਰ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਪ੍ਰੋ.ਸਮੀਰ ਠਾਕੁਰ, ਡਾਇਰੈਕਟਰ ਸਮੀਰ ਠਾਕੁਰ ਵਲੋਂ ਕੀਤਾ ਗਿਆ।ਪ੍ਰੋ.ਸਮੀਰ ਠਾਕੁਰ ਵਲੋਂ ਇਸ ਸੈਰੇਮਨੀ ਅਤੇ ਮਹੱਤਵ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ ਗਿਆ।ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਹੋਟਲ ਮੈਨੇਜਮੈਂਟ ਟੀਮ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੈਰੇਮਨੀ ਕ੍ਰਿਸਮਸ ਕੇਕ ਲਈ ਪਹਿਲਾ ਕਦਮ ਹੈ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਇਵੇਂਟ ਵਿੱਚ ਆਪਣੀ ਰੂਚੀ ਦਿਖਾਉਂਦੇ ਹੋਏ ਫੂਡ ਇੰਡਸਟਰੀ ਵਿੱਚ ਆਏ ਬਦਲਾਵ ਦੇ ਪ੍ਰਤੀ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ। ਵਿਦਿਆਰਥੀਆਂ ਕੇਤਨ, ਪ੍ਰਿਅੰਕਾ, ਦਵਿੰਦਰ, ਰੀਨਾ, ਇੱਛਾ ਆਦਿ ਦੇ ਨਾਲ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਵਲੋਂ ਵੀ ਕੇਕ ਮਿਕਸਿੰਗ ਕੀਤੀ ਗਈ।ਵਾਇਸ ਪ੍ਰਿੰਸੀਪਲ ਪ੍ਰੋ.ਸਮੀਰ ਲੋਹਾਨੀ ਵਲੋਂ ਸੰਸਥਾ ਦੇ ਸ਼ਾਨਦਾਰ ਨਤੀਜਿਆਂ ਅਤੇ ਵਿਦਿਆਰਥੀਆਂ ਦੀ ਪਲੇਸਮੈਂਟ ਦੇ ਬਾਰੇ ਵਿੱਚ ਦੱਸਿਆ ਗਿਆ।ਇਸ ਮੌਕੇ ਉੱਤੇ ਸਟਾਫ ਮੈਂਬਰਸ ਮਨੀਸ਼ ਗੁਪਤਾ, ਗੁਰਚਰਣ, ਰੋਬਿਨ, ਗੁਰਪ੍ਰੀਤ ਸਿੰਘ, ਮਨੀਸ਼, ਅਰੁਣ ਆਦਿ ਮੌਜੂਦ ਹੋਏ।

No comments: