BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਮਿਹਨਤ ਹੀ ਸਫਲਤਾ ਦੀ ਕੁੰਜੀ-ਪ੍ਰਿੰਸ ਚੋਪੜਾ

ਜਲੰਧਰ 14 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਚੇਅਰਮੈਨ ਅਨਿਲ ਚੋਪੜਾ, ਕੋ-ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ। ਸ਼ਮ੍ਹਾਂ ਰੌਸ਼ਨ ਕਰਦੇ ਹੋਏ ਗਣੇਸ਼ ਵੰਦਨਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਇਸ ਪ੍ਰੋਗਰਾਮ ਵਿੱਚ ਅਕਾਦਮਿਕ, ਖੇਡਾਂ, ਸੰਸਕ੍ਰਿਤੀਕ ਗਤੀਵਿਧੀਆਂ ਆਦਿ ਵਿੱਚ ਸੰਸਥਾ ਅਤੇ ਮਾਤਾ ਪਿਤਾ ਦਾ ਨਾਮ ਚਮਕਾਉਣ ਵਾਲੇ ਪ੍ਰੀ ਨਰਸਰੀ ਤੋਂ 12 ਕਲਾਸ ਤੱਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਜ ਵਿੱਚ ਮੁੰਡੇ ਕੁੜੀ ਦੀ ਸਮਾਨਤਾ ਦੇ ਵਿਸ਼ੇ ਉੱਤੇ ਆਧਾਰਿਤ ਪੰਜਾਬੀ ਨਾਟਿਕਾ, ਵੱਖ-ਵੱਖ ਸਟੇਟਾਂ ਦਾ ਡਾਂਸ, ਗਿੱਧਾ, ਭੰਗੜਾ, ਗੀਤ, ਵਿਰਾਸਤੀ ਪ੍ਰੋਗਰਾਮ ਆਦਿ ਪੇਸ਼ ਕੀਤਾ ਗਿਆ ਅਤੇ ਨੰਨ੍ਹੇਂ ਵਿਦਿਆਰਥੀਆਂ ਵਲੋਂ ਜੁੱਬੀ-ਡੁੱਬੀ, ਦਿਲ ਹੈ ਛੋਟਾ ਸਾ, ਡਾਂਸ ਪੇਸ਼ ਕੀਤਾ ਗਿਆ। ਚੇਅਰਮੈਨ ਅਨਿਲ ਚੋਪੜਾ, ਕੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਵਲੋਂ ਪੇਸ਼ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਅਤੇ ਸੰਸਥਾਂ ਵਿੱਚ ਸਮੇਂ ਸਮੇਂ ਉੱਤੇ ਅਜਿਹੇ ਪ੍ਰੋਗਰਾਮ ਨਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਪੈਦਾ ਹੁੰਦਾ ਹੈ। ਸਕੂਲ ਡਾਇਰੈਕਟਰ ਯਸ਼ਪਾਲ ਕੌਸ਼ਲ ਵਲੋਂ ਵੋਟ ਆਫ ਥੈਂਕਸ ਪੜ੍ਹਿਆ ਗਿਆ ਅਤੇ ਵਿਸ਼ਵਾਸ ਦਵਾਇਆ ਕਿ ਸਾਡੀ ਸੰਸਥਾ ਇੰਝ ਹੀ ਕੀਰਤੀਮਾਨ ਸਥਾਪਿਤ ਕਰਣ ਲਈ ਵਚਨਵੱਧ ਹੈ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।

No comments: