BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੇ.ਐਨ ਇੰਟਰਨੈਸ਼ਨਲ ਸਕੂਲ ਵਿਖੇ ਨੌਵਾ ਸਲਾਨਾਂ ਉਤੱਸਵ ਧੂਮਧਾਮ ਨਾਲ ਮਨਾਇਆ ਗਿਆ

ਪ੍ਰੋਗਰਾਮ ਦੌਰਾਂਨ ਗਿੱਧਾਂ ਪੇਸ਼ ਕਰਦੀਆਂ ਹੋਈਆਂ ਸਕੂਲ ਵਿਦਿਆਰਥਣਾਂ
ਗੁਰੂਹਰਸਹਾਏ, 17 ਦਸੰਬਰ (ਮਨਦੀਪ ਸਿੰਘ ਸੋਢੀ)-ਇਲਾਕੇ ਦੀ ਵਿਦਿਅਕ ਖੇਤਰ ਵਿੱਚ ਮੋਹਰੀ  ਸੰਸਥਾਂ ਜੇ.ਐਨ.ਇੰਟਰਨੈਸ਼ਨਲ ਸਕੂਲ ਐਫ.ਐਫ ਰੋੜ ਗੁਰੂਹਰਸਹਾਏ ਵਿਖੇ ਨੌਵਾ ਸਲਾਨਾ ਇਨਾਮ ਵੰਡ ਸਮਾਗਮ ਧੂਮਧਾਮ ਨਾਲ ਕਰਵਾਇਆਂ ਗਿਆ। ਇਸ ਪੋ੍ਰਗਰਾਮ ਵਿੱਚ ਮੁੱਖ ਮਹਿਮਾਨ ਸ: ਜਗਸੀਰ ਸਿੰਘ ਆਵਾ ਜਿਲਾ ਸਿੱਖਿਆਂ ਅਫਸਰ ਫਿਰੋਜ਼ਪੁਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਜਗਸੀਰ ਸਿੰਘ ਆਵਾ ਵੱਲੋਂ ਜੋਤੀ ਪ੍ਰਚੰਡ ਕਰਨ ਉਪਰੰਤ ਕੀਤੀ ਗਈ। ਇਸ ਪੋ੍ਰਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਗਨੇਸ਼ ਵਦਨਾਂ, ਵੰਦੇ ਮਾਤਰਮ, ਨਾਟਕ, ਰੋਬਟ ਡਾਂਸ, ਭਰੂਣ ਹੱਤਿਆਂ, ਦਹੇਜ ਪ੍ਰਥਾ, ਜਾਤ-ਪਾਤ ਤੇ ਚੋਟ ਕਰਦੀਆਂ ਸਕਿਟਾ ਤੇ ਕੋਰੀਓਗ੍ਰਾਫੀ ਕਰਕੇ ਸਭ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਦੁਆਰਾ ਪਾਇਆਂ ਗਿੱਧਾ ਤੇ ਭੰਗੜਾ ਦੇਖ ਕੇ ਵਿਦਿਆਰਥੀਆਂ ਦੇ ਮਾਪੇ ਅਤੇ ਮਹਿਮਾਨ ਨੱਚਣ ਲਈ ਮਜਬੂਰ ਹੋ ਗਏ। ਮੁੱਖ ਮਹਿਮਾਨ ਜਗਸੀਰ ਸਿੰਘ ਆਵਾ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਸੁਭ ਕਾਮਨਾਵਾਂ ਦਿੱਤੀਆਂ। ਪਿ੍ਰੰਸੀਪਲ ਮੈਡਮ ਸੰਜਨਾਂ ਨਾਰੰਗ, ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਸਕੂਲ ਚੇਅਰਮੈਨ ਜਨਕ ਰਾਜ ਮੁੰਜਾਲ ਨੇ ਆਏ ਹੋਏ ਮੁੱਖ ਮਹਿਮਾਨ ਤੇ ਬੱਚਿਆਂ-ਮਾਪਿਆਂ ਨੂੰ ਜੀ ਆਇਆਂ ਕਿਹਾ ਅਤੇ ਉਨਾਂ ਦਾ ਧੰਨਵਾਦ ਕੀਤਾ। ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਮਾਪਿਆਂ ਅਤੇ ਹੋਰ ਆਏ ਹੋਏ ਮਹਿਮਾਨਾਂ ਲਈ ਬੈਠਣ ਅਤੇ ਖਾਣ ਪੀਣ ਦਾ ਉਚੇਚਾ ਪ੍ਰਬੰਧ ਕੀਤਾ। ਸਕੂਲ ਪ੍ਰਬੰਧਕਾਂ ਵੱਲੋ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਗਏ।

No comments: