BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੇ.ਐਨ. ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਗਿਆ ਨੌਵਾਂ ਸਲਾਨਾ ਦਿਵਸ

ਪ੍ਰੋਗਰਾਮ ਦਾ ਆਗਾਜ ਕਰਵਾਉਣ ਮੌਕੇ ਮੁ੍ਰੱਖ ਮਹਿਮਾਨ ਤੇ ਸਟੇਜ ਤੇ ਆਪਣੀ ਕਲਾ ਬਿਖੇਰਦੇ ਹੋਏ ਬੱਚੇ
ਗੁਰੂਹਰਸਹਾਏ 19 ਦਸੰਬਰ (ਮਨਦੀਪ ਸਿੰਘ ਸੋਢੀ)- ਫਰੀਦਕੋਟ-ਫਾਜਿਲਕਾ ਰੋਡ ਤੇ ਪੈਂਦੇ ਪਿੰਡ ਸੈਦੇ ਕੇ ਮੋਹਨ ਕੇ ਸੀ.ਬੀ.ਐਸ. ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਜੇ.ਐਨ. ਇੰਟਰਨੈਸ਼ਨਲ ਸਕੂਲ ਵਿੱਚ ਨੌਵਾਂ ਸਲਾਨਾ ਦਿਵਸ ਮਨਾਇਆ ਗਿਆ। ਜਿਸ ਵਿੱਚ ਜਿਲਾ ਸਿੱਖਿਆ ਅਫਸਰ ਜਗਸੀਰ ਸਿੰਘ ਨੇ ਮੁੱਖ ਮਹਿਮਾਨ ਵਜੋ ਪਹੁੰਚ ਕੇ ਸ਼ਿਰਕਤ ਕੀਤੀ। ਇਸ ਮੌਕੇ ਤੇ ਜੇ.ਐਨ.ਐਜੁਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਜਨਕ ਰਾਜ ਮੁੰਜਾਲ ਨੇ ਬੱਚਿਆਂ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਕੂਲ ਵਿੱਚ ਆਉਣ ਤੇ ਜੀ.ਆਇਆ ਨੂੰ ਕਿਹਾ। ਪ੍ਰੋਗਰਾਮ ਵਿੱਚ ਕਈ ਤਰਾਂ ਦੀਆਂ ਆਇਟਮਾਂ ਅਤੇ ਪੰਜਾਬ ਦੇ ਸਭਿਆਚਾਰ ਨਾਲ ਸਬੰਧਿਤ ਗਤੀਵਿਧੀਆਂ ਨੂੰ ਪੇਸ਼ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ ਮੁੱਖ ਮਹਿਮਾਨ ਵੱਡੋ ਸ਼ਮਾਂ ਰੋਸਨ ਕਰਕੇ ਕੀਤੀ ਗਈ। ਪ੍ਰੋਗਰਾਮ ਦੌਰਾਨ ਬੱਚਿਆਂ ਅਤੇ ਆਏ ਹੋਏ ਮੁਖ ਮਹਿਮਾਨਾਂ ਦੇ ਬੈਠਣ ਤੇ ਖਾਣ ਪੀਣ ਦਾ ਖਾਸ ਇੰਤਜਾਮ ਕੀਤਾ ਗਿਆ ਸੀ। ਇਸ ਮੌਕ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਸ਼੍ਰੀਮਤੀ ਏਕਤਾ ਮੁੰਜਾਲ, ਅਰਜੁਣ ਮੁੰਜਾਲ ਅਤੇ ਸਕੂਲ ਦਾ ਸਾਰਾ ਸਟਾਫ ਹਾਜਰ ਸੀ।

No comments: