BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਣ ਜ਼ਾਬਤੇ ਤੋਂ ਬਾਅਦ ਅਕਾਲੀ ਕਾਂਗਰਸੀਆਂ ਦੇ ਵੱਡੇ ਥੰਮ ਹੋਣਗੇ ਆਪ ਵਿੱਚ ਸ਼ਾਮਲ-ਥਿੰਦ

  • ਰਾਣਾ ਸੋਢੀ ਦੀ ਚੋਣ ਮੁਹਿੰਮ ਨੂੰ ਲੱਗਾ ਝਟਕਾ
  • ਕਈ ਕਾਂਗਰਸੀ ਪਰਿਵਾਰ ਆਪ ਵਿੱਚ ਹੋਏ ਸ਼ਾਮਲ
ਪਿੰਡ ਕਰੀ ਕਲਾਂ ਵਿਖੇ ਕਾਂਗਰਸ ਛੱਡ ਕੇ ਆਏ ਪਰਿਵਾਰਾਂ ਨੂੰ  ਆਪ ਵਿੱਚ ਸ਼ਾਮਲ ਕਰਦੇ ਹੋਏ ਮਲਕੀਤ ਥਿੰਦ ਤੇ ਹੋਰ
ਗੁਰੂਹਰਸਹਾਏ 21 ਦਸੰਬਰ (ਮਨਦੀਪ ਸਿੰਘ ਸੋਢੀ)- ਗੁਰੂਹਰਸਹਾਏ ਵਿਚ ਕਾਂਗਰਸ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਪਿੰਡ ਕਰੀ ਕਲਾਂ ਦੇ ਦਰਜਨ ਤੋਂ ਵੱਧ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ । ਕਰੀ ਕਲਾਂ ਵਿਖੇ ਰੱਖੇ ਗਏ ਇੱਕ ਸਾਦੇ ਸਮਾਗਮ ਦੋਰਾਨ  ਮਹਿਲਾ ਵਿੰਗ ਦੀ ਹਲਕਾ ਇੰਚਾਰਜ ਮੰਗੋ ਘਾਰੂ , ਸਰਕਲ ਇੰਚਾਰਜ ਮਹਿਲਾ ਵਿੰਗ ਐੱਸ ਸੀ ਬਲਜੀਤ ਕੌਰ , ਸਰਕਲ ਇੰਚਾਰਜ ਤਰਸੇਮ ਸਿੰਘ, ਸੁਖਬੀਰ ਸ਼ਰਮਾ ਯੂਥ ਇੰਚਾਰਜ , ਬੂਟਾ ਸਿੰਘ ਦੀ ਪ੍ਰੇਰਨਾ ਸਦਕਾ ਕਾਂਗਰਸ ਛੱਡ ਕੇ ਦਰਜਨ ਦੇ ਕਰੀਬ ਪਰਿਵਾਰਾਂ ਨੇ ਆਪ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਝਾੜੂ ਚੁੱਕਿਆ । ਕਾਂਗਰਸ ਛੱਡ ਕੇ ਆਏ ਇਹਨਾਂ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਨੇ ਪਾਰਟੀ ਦੇ ਪਰਨੇ ਪਹਿਨਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਲਕੀਤ ਥਿੰਦ ਨੇ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸੀਆਂ ਨੇ ਪੰਜ-ਪੰਜ ਸਾਲਾਂ ਦੀਆਂ ਵਾਰੀਆਂ ਬੰਨ ਕੇ ਪੰਜਾਬ ਦੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਹੈ ਤੇ ਹੁਣ ਪੰਜਾਬ ਦੀ ਜਨਤਾ ਇਹਨਾਂ ਨੂੰ ਚਲਦਾ ਕਰਨ ਲਈ ਤਿਆਰ ਬੈਠੀ ਹੈ ਅਤੇ ਹਲਕਾ ਗੁਰੂਹਰਸਹਾਏ ਅੰਦਰ ਚੋਣ ਜ਼ਾਬਤੇ ਤੋਂ ਬਾਅਦ ਅਕਾਲੀਆਂ ਤੇ ਕਾਂਗਰਸੀਆਂ ਦੇ ਵੱਡੇ ਥੰਮ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ । ਉਹਨਾਂ ਕਿਹਾ ਕਿ 27 ਦਸੰਬਰ ਨੂੰ ਝੋਕ ਮੋਹੜੇ ਦੀ ਜਨਸਭਾ ਵਿੱਚ ਪਹੁੰਚ ਰਹੇ ਲੀਡਰਾਂ ਦੇ ਵਿਚਾਰ ਸੁਣਨ ਲਈ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕ ਸ਼ਿਰਕਤ ਕਰਨਗੇ ਅਤੇ ਪਿੰਡਾਂ ਦੇ ਖੇਤਰ ਦੀ ਇਹ ਜਨਸਭਾ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਕਰ ਦਵੇਗੀ । ਇਸ ਮੌਕੇ ਅਮਰਜੀਤ ਕੌਰ , ਦਲਬੀਰ ਕੌਰ , ਸੁਖਵਿੰਦਰ ਕੌਰ , ਪਰਮਜੀਤ ਕੌਰ , ਗੁਰਬਚਨ ਕੌਰ , ਪਰਮਜੀਤ ਕੌਰ , ਸੁਖਵਿੰਦਰ ਕੌਰ , ਜੰਗੀਰ ਕੌਰ , ਜਗਜੀਤ ਸਿੰਘ, ਅਰਜੁਨ ਸਿੰਘ , ਪੂਰਨ ਸਿੰਘ ਆਦਿ ਨੇ ਪਰਿਵਾਰਾਂ ਸਮੇਤ ਕਾਂਗਰਸ ਛੱਡ ਕੇ ਆਪ ਪਾਰਟੀ ਦਾ ਪੱਲਾ ਫੜਿਆ । ਇਸ ਮੌਕੇ ਧੀਰਜ ਸ਼ਰਮਾ , ਸਾਜਨ ਸੰਧੂ , ਰਣਜੀਤ ਸਿੰਘ , ਸੁਰਿੰਦਰ ਪੱਪਾ , ਸਰਬਜੀਤ ਸਿੰਘ , ਰਾਜਪ੍ਰੀਤ ਸੁੱਲਾ , ਬਲਰਾਜ ਸਿੰਘ , ਸੁਖਦੇਵ ਸਿੰਘ ਖਾਲਸਾ ਤੋਂ ਇਲਾਵਾ ਹੋਰ ਕਈ ਵਰਕਰ ਹਾਜ਼ਰ ਸਨ।

No comments: