BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਵਿੰਨਬਿਲਿਟੀ ਫੈਕਟਰਸ ਇਨ ਪੰਜਾਬ ਇਲੈਕਸ਼ਨ ਉੱਤੇ ਸੈਮੀਨਾਰ

ਜਲੰਧਰ 19 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਲਾਅ ਕਾਲਜ ਵਲੋਂ ਵਿੰਨਬਿਲਿਟੀ ਫੈਕਟਰਸ ਇਨ ਪੰਜਾਬ ਇਲੈਕਸ਼ਨ ਵਿਸ਼ੇ ਉੱਤੇ ਇੱਕ ਦਿਨਾਂ ਸੈਮੀਨਾਰ ਦਾ ਪ੍ਰੰਬਧ ਕੀਤਾ ਗਿਆ ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਪ੍ਰੋ. ਮਨਹਰ ਅਰੋੜਾ, ਲਾਅ ਕਾਲਜ ਡਾਇਰੈਕਟਰ ਡਾ. ਸੁਭਾਸ਼ ਸ਼ਰਮਾ ਵਲੋਂ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਸ਼ਬਰ ਕੀਰਤਨ ਦੇ ਨਾਲ ਕੀਤੀ ਗਈ। ਲਾਅ ਕਾਲਜ ਡਾਇਰੈਕਟਰ ਡਾ. ਸੁਭਾਸ਼ ਸ਼ਰਮਾ ਵਲੋਂ ਇਸ ਵਿਸ਼ੇ ਦਾ ਪਿਛਲੇ ਇਤਿਹਾਸ ਦੱਸਿਆ ਗਿਆ, ਡਾ.ਵੀਨਾ ਦਾਦਾ ਵਲੋਂ ਕਾਰਵਾਹੀ ਸੰਖੇਪ ਕੀਤਾ ਗਿਆ। ਇਸ ਮੌਕੇ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ੀਨਲ ਕੈਂਪਸ ਜਨਸੰਚਾਰ ਵਿਭਾਗ ਤੋਂ ਡਾ. ਕਮਲੇਸ਼ ਦੁੱਗਲ, ਡਾ.ਨੰਮ੍ਰਿਤਾ ਜੋਸ਼ੀ, ਦੋਆਬਾ ਕਾਲਜ ਤੋਂ ਡਾ.ਰੂਪਮ ਜਗੋਤਾ, ਜੀ.ਐਨ.ਡੀ.ਯੂ ਲਾਅ ਵਿਭਾਗ ਤੋਂ ਡਾ.ਵਰਿੰਦਰ ਸਿੰਘ, ਐਚ.ਐਮ.ਵੀ ਕਾਲਜ ਤੋਂ ਸ਼੍ਰੀਮਤੀ ਉਰਵਸ਼ੀ ਸੈਮੀਨਾਰ ਦੇਣ ਲਈ ਖਾਸ ਰੂਪ ਵਿੱਚ ਮੌਜੂਦ ਹੋਏ। ਪ੍ਰੋ-ਚੇਅਰਮੈਨ ਪਿ੍ਰੰਸ ਚੋਪੜਾ ਨੇ ਯੁਵਾ ਪੀੜੀ੍ਹ ਨੂੰ ਅੱਗੇ ਆਉਣ ਅਤੇ ਪੰਜਾਬ ਸਿਆਸਤ ਤੋਂ ਨੈਗਟਿਵਿਟੀ ਹਟਾਕੇ ਇਮਾਨਦਾਰ ਅਤੇ ਸਕਾਰਾਤਮਕ ਸੋਚ ਵਾਲੇ ਨੇਤਾ ਦੀ ਚੋਣ ਕਰਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਚੰਗੇ ਉਮੀਦਵਾਰਾਂ ਦਾ ਸਮਰਥਨ ਕਰਣਾ ਜੋ ਯੁਵਾ ਪੀੜ੍ਹੀ ਨੂੰ ਰੋਜਗਾਰ ਦਵਾਉਣ ਵਿੱਚ ਮਦਦ ਕਰ ਸਕੇ। ਐਮ.ਡੀ ਪ੍ਰੋ.ਮਨਹਰ ਅਰੋੜਾ ਵਲੋਂ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

No comments: