BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਉਂ ਬਚਪਨ ਅਤੇ ਕਿਸ਼ੋਰ ਅਵਸਥਾ ਸੀ ਇੰਨ੍ਹੀ ਸੋਹਣੀ

ਆਪਾਂ ਸਾਰਿਆਂ ਨੂੰ ਆਪਣਾ ਬਚਪਨ ਬਹੁਤ ਯਾਦ ਆਉਂਦਾ ਹੈ। ਯਾਦ ਆਉਂਦੇ ਹਨ ਉਹ ਦਿਨ ਜਦ ਆਪਾਂ ਸਵਰਗਾਂ ਦੇ ਵਿੱਚ ਰਹਿੰਦੇ ਸੀ। ਹਰ ਕੰਮ ਵਿੱਚ ਅਥਾਹ ਮਜ਼ਾ ਆਉਂਦਾ ਸੀ। ਵੀਡਿਓ ਗੇਮ ਖੇਡਣ ਵਿੱਚ, ਕੋਈ ਚਿੱਤਰ ਬਣਾਉਣ ਵਿੱਚ, ਕ੍ਰਿਕਟ ਖੇਡਣ ਵਿੱਚ, ਕੋਈ ਵੀ ਛੋਟੀ ਮੋਟੀ ਖੇਡ ਖੇਡਣ ਵਿੱਚ ਫੜ੍ਹਨ ਫੜੀਚੀ, ਲੁਕਣ ਮੀਟੀ ਆਦਿ, ਹਰ ਖੇਡ ਵਿੱਚ, ਹਰ ਨਵੇਂ ਕੰਮ ਵਿੱਚ ਅਥਾਹ ਮਜ਼ਾ ਆਉਂਦਾ ਸੀ। ਪਰ ਹੁਣ ਜਦ ਆਪਾਂ ਵੱਡੇ ਹੋ ਚੁੱਕੇ ਹਾਂ, ਕਿਸੇ ਵੀ ਚੀਜ਼ ਵਿੱਚ ਮਜ਼ਾ ਨਹੀਂ ਆਉਂਦਾ। ਨਾਂ ਹੀ ਟੀ.ਵੀ. 'ਤੇ ਕੋਈ ਫਿਲਮ ਚੰਗੀ ਲਗਦੀ ਹੈ, ਨਾਂ ਹੀ ਕੋਈ ਖੇਡ। ਹੁਣ ਤਾਂ ਬਹੁਤ ਤਰ੍ਹਾਂ ਦੀਆਂ ਗੇਮਾਂ ਆ ਗਈਆਂ ਹਨ, ਜੋ ਆਪਣੇ ਮੋਬਾਈਲ ਅਤੇ ਕੰਪੀਊਟਰ 'ਤੇ ਚਲਦੀਆਂ ਹਨ, ਪਰ ਉਹਨਾਂ ਬੇਹਤਰੀਨ ਗੇਮਾਂ ਵਿੱਚ ਵੀ ਹੁਣ ਕੋਈ ਰੱਸ ਨਹੀਂ ਲੱਭਦਾ। ਇਹ ਕੀ ਹੋ ਗਿਆ ਹੈ ਆਪਾਂ ਨੂੰ? ਬਸ ਬਚਪਨ ਅਤੇ ਜਵਾਨੀ ਦੀ ਮਜ਼ੇ ਵਾਲੀ ਉਮਰ ਬਸ ਹੁਣ ਖਤਮ? ਕੀ ਹੁਣ ਇਸ ਉਮਰਾਂ ਤੋਂ ਬਾਅਦ ਆਪਾਂ ਹੁਣ ਔਖਾ ਸੌਖਾ ਬੁਢੇਪਾ ਹੀ ਕੱਟਣਾ ਹੈ? ਆਪਾਂ ਜੋ ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਖੁਸ਼ੀ ਮਹਿਸੂਸ ਕਰਦੇ ਸੀ, ਉਹ ਆਪਾਂ ਹੁਣ ਕਿਉਂ ਨਹੀਂ ਕਰ ਸਕਦੇ? ਇਸ ਪਿੱਛੇ ਬਹੁਤ ਸਾਰੇ ਕਾਰਨ ਹਨ। ਮੇਰੇ ਨਾਲ ਵੀ ਕੁੱਝ ਅਜਿਹਾ ਹੀ ਹੋ ਰਿਹਾ ਸੀ। ਕਿਸੇ ਚੀਜ਼ ਵਿੱਚ ਕੁੱਝ ਜ਼ਿਆਦਾ ਰੱਸ ਹੀ ਨਹੀਂ ਆ ਰਿਹਾ ਸੀ। ਪਰ ਇੱਕ ਦਿਨ ਜਦ ਮੇਰਾ ਪਹਿਲਾ ਲੇਖ ਅਕਬਾਰ ਵਿੱਚ ਛੱਪਿਆ ਤਾਂ, ਮੈਨੂੰ ਬਹੁਤ ਆਨੰਦ ਆਇਆ। ਇੰਨ੍ਹਾਂ ਜ਼ਿਆਦਾ ਚੰਗਾ ਲੱਗਿਆ ਕਿ ਮੈਂ ਸਾਰਾ ਦਿਨ ਬਚਪਨ ਵਾਂਗ ਹਵਾ ਵਿੱਚ ਹੀ ਝੁਮਦਾ ਰਿਹਾ। ਕਾਫੀ ਮਹੀਨੇ ਜਦ ਮੇਰੇ ਲੇਖ ਛੱਪਦੇ ਰਹੇ, ਤਾਂ ਮੈਨੂੰ ਬਹੁਤ ਮਜ਼ਾ ਆਉਂਦਾ ਰਿਹਾ। ਹੌਲੀ ਹੌਲੀ ਇਹ ਮੇਰੇ ਲਈ ਇੱਕ ਆਮ ਜਿਹੀ ਗਲ ਬਣ ਗਈ। ਫਿਰ ਹੌਲੀ ਹੌਲੀ ਇਸ ਵਿੱਚ ਮਜ਼ਾ ਵੀ ਘਟਦਾ ਗਿਆ। ਫਿਰ ਇੱਕ ਦਿਨ ਜਦ ਮੇਰਾ ਰੇਡਿਓ 'ਤੇ ਪਹਿਲਾ ਇੰਟਰਵਿਊ ਹੋਇਆ, ਤਾਂ ਉਸ ਦਿਨ ਵੀ ਮੇਰਾ ਸਾਰਾ ਵਾਤਾਵਰਨ ਹੀ ਬਦਲ ਗਿਆ। ਫਿਰ ਮੇਰਾ ਸਾਰਾ ਅੰਦਰੂਨੀ ਸੰਸਾਰ ਖੁਸ਼ੀਆਂ ਨਾਲ ਭਰ ਗਿਆ। ਫਿਰ ਜਦ ਬਹੁਤ ਸਾਰੇ ਇੰਟਰਵਿਊ ਹੋ ਗਏ, ਫਿਰ ਹੌਲੀ ਹੌਲੀ ਇੰਟਰਵਿਊ ਵੀ ਮੇਰੇ ਲਈ ਇੱਕ ਆਮ ਜਿਹੀ ਹੀ ਗਲ ਬਣ ਗਈ। ਬਸ ਇੰਨ੍ਹਾਂ ਦੋ ਗਲਾਂ ਤੋਂ ਮੈਂ ਬਹੁਤ ਕੁੱਝ ਸਿੱਖਿਆ। ਇੰਨ੍ਹਾਂ ਦੋ ਗਲਾਂ ਤੋਂ ਹੀ ਮੈਨੂੰ ਸਾਰੀ ਬਚਪਨ ਅਤੇ ਕਿਸ਼ੋਰ ਅਵਸਥਾ ਵਾਲੀ ਸਾਰੀ ਕਹਾਣੀ ਵੀ ਸਮਝ ਆ ਗਈ। ਪਤਾ ਚਲ ਗਿਆ ਕੀ ਅਜਿਹਾ ਕੀ ਸੀ ਉਸ ਅਵਸਥਾ ਵਿੱਚ ਜੋ ਅੱਜ ਨਹੀਂ ਹੈ। ਜਵਾਬ ਬਿਲਕੁਲ ਸਾਫ ਹੈ ਕਿ ਉਸ ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਆਪਾਂ ਨੂੰ ਹਰ ਚੀਜ਼ ਵਿੱਚ ਬਹੁਤ ਸਾਰਾ ਆਨੰਦ ਇਸ ਲਈ ਮਿਲਦਾ ਸੀ, ਕਿਉਂਕਿ ਉਸ ਵਕਤ ਆਪਣੇ ਲਈ ਹਰ ਚੀਜ਼ ਦਾ ਹੀ ਪਹਿਲਾ ਅਨੁਭਵ ਸੀ। ਜਿਵੇਂ ਕਿ ਉਸ ਵਕਤ ਪਹਿਲੀ ਵਾਰ ਹੀ ਕੋਈ ਵੀਡਿਓ ਗੇਮ ਦੇਖੀ ਸੀ, ਪਹਿਲੀ ਵਾਰ ਹੀ ਕਿਸੀ ਲੜਕੀ ਵਲ ਆਕ੍ਰਸ਼ਨ ਹੋਇਆ ਸੀ, ਪਹਿਲੀ ਵਾਰ ਹੀ ਕੋਈ ਫਿਲਮ ਦੇਖੀ ਸੀ, ਪਹਿਲੀ ਵਾਰ ਹੀ ਚਿੜੀ ਬਲਾ ਖੇਡਿਆ ਸੀ, ਹੁਣ ਜ਼ਰਾ ਧਿਆਨ ਨਾਲ ਸਮਝੋ, ਇਹ ਸਾਰਾ ਆਪਣਾ ਪਹਿਲਾ ਅਨੁਭਵ ਸੀ, ਇਸ ਲਈ ਹੀ ਆਪਾਂ ਨੂੰ ਬਹੁਤ ਆਨੰਦ ਆਇਆ। ਠੀਕ ਉਸੇ ਤਰ੍ਹਾਂ ਜਦ ਮੈਨੂੰ ੨੮ ਸਾਲ ਦੀ ਉਮਰ ਵਿੱਚ ਪਹਿਲਾ ਲੇਖ ਛੱਪਣ ਅਤੇ ਪਹਿਲੇ ਇੰਟਰਵਿਊ ਵਿੱਚ ਆਨੰਦ ਆਇਆ ਸੀ। ੨੮ ਸਾਲ ਦੀ ਉਮਰ ਵਿੱਚ ਬਚਪਨ ਅਤੇ ਕਿਸ਼ੋਰ ਅਵਸਥਾ ਵਾਲੀਆਂ ਚੀਜ਼ਾਂ ਵਿੱਚ ਆਨੰਦ ਨਹੀਂ ਆ ਰਿਹਾ ਸੀ, ਕਿਉਂਕਿ ਉਹੋ ਜਿਹੇ ਅਨੁਭਵ ਬਹੁਤ ਵਾਰ ਮਹਿਸੂਸ ਕਰ ਚੁੱਕਾ ਸੀ। ਪਰ ਲੇਖ ਅਤੇ ਇੰਟਰਵਿਊ ਦਾ ਅਨੁਭਵ ਕਦੇ ਮਹਿਸੂਸ ਨਹੀਂ ਕੀਤਾ ਸੀ, ਇਸ ਲਈ ੨੮ ਸਾਲ ਦੀ ਉਮਰ ਵਿੱਚ ਇਹਨਾਂ ਚੀਜ਼ਾਂ ਵਿੱਚ ਬਹੁਤ ਆਨੰਦ ਆਇਆ। ਅਤੇ ਜੇ ਇੰਝ ਹੀ ਦੋ ਚਾਰ ਸਾਲ ਹੋਰ ਬੀਤ ਗਏ, ਤਾਂ ਫਿਰ ਇੰਨਾਂ ਵਿੱਚ ਵੀ ਮੇਰਾ ਰੱਸ ਖਤਮ ਹੋ ਜਾਵੇਗਾ, ਪੂਰੀ ਤਰ੍ਹਾਂ। ਫਿਰ ਆਪਣੀ ਜ਼ਿੰਦਗੀ ਵਿੱਚ ਰੱਸ ਭਰਨ ਲਈ ਕੋਈ ਨਵੇਂ ਅਨੁਭਵ ਤਲਾਸ਼ ਕਰਨੇ ਪੈਣਗੇ। ਬਸ ਇਹੋ ਹੀ ਤਰੀਕਾ ਹੈ ਜ਼ਿੰਦਗੀ ਜਿਉਣ ਦਾ ਕਿ ਆਪਾਂ ਨੂੰ ਹਰ ਵਕਤ ਆਪਣੀ ਜ਼ਿੰਦਗੀ ਵਿੱਚ ਨਵੇਂ ਤੋਂ ਨਵੇਂ ਅਨੁਭਵ ਲੈ ਕੇ ਆਉਣੇ ਚਾਹੀਦੇ ਹਨ। ਆਪਾਂ ਗਲਤੀ ਇੱਥੇ ਕਰਦੇ ਹਾਂ ਕਿ ਆਪਾਂ ਉਹੀ ਅਨੁਭਵ ਵਾਰ ਵਾਰ ਆਪਣੀ ਜ਼ਿੰਦਗੀ ਵਿੱਚ ਦੋਬਾਰਾ ਮਹਿਸੂਸ ਕਰ ਰਹੇ ਹਾਂ। ਜਵਾਨੀ ਵਿੱਚ ਵੀ ਟੀ.ਵੀ. 'ਤੇ ਫਿਲਮਾਂ ਦੇਖਦੇ ਸੀ, ਹੁਣ ਵੀ ਅਸੀਂ ਆਪਣੀ ਖੁਸ਼ੀ ਫਿਲਮਾਂ ਵਿੱਚ ਹੀ ਲੱਭ ਰਹੇ ਹਾਂ, ਪਰ ਉਹ ਬਚਪਨ ਵਾਲੀ ਖੁਸ਼ੀ ਆਪਾਂ ਨੂੰ ਕਦੇ ਨਹੀਂ ਮਿਲਦੀ। ਆਪਣੀ ਜ਼ਿੰਦਗੀ ਵਿੱਚ ਬੁਢਾਪੇ ਅਤੇ ਬੋਰੀਅਤ ਦਾ ਅਸਲ ਕਾਰਨ ਹੀ ਇਹ ਹੈ ਕਿ ਆਪਾਂ ਵਕਤ ਦੇ ਅਨੁਸਾਰ ਆਪਣੀ ਜ਼ਿੰਦਗੀ ਵਿੱਚ ਨਵੇਂ ਅਨੁਭਵ ਲੈ ਕੇ ਨਹੀਂ ਆਉਂਦੇ। ਅਤੇ ਜਿਵੇਂ ਜਿਵੇਂ ਆਪਾਂ ਪੁਰਾਣੇ ਅਨੁਭਵ ਹੀ ਵਾਰ ਵਾਰ ਮਹਿਸੂਸ ਕਰਦੇ ਹਾਂ, ਹਰ ਅਗਲੀ ਵਾਰੀ ਵਿੱਚ ਉਹੋ ਹੀ ਅਨੁਭਵ ਆਪਣੇ ਨਾਲ ਹੋਰ ਬੋਰੀਅਤ ਲੈ ਕੇ ਆਉਂਦਾ ਹੈ। ਸੋ ਆਪਣੀ ਜ਼ਿੰਦਗੀ ਵਿੱਚ ਰੱਸ ਭਰਨ ਲਈ, ਵਕਤ ਦੇ ਬਦਲਣ ਦੇ ਨਾਲ ਨਾਲ , ਆਪਣੀ ਜ਼ਿੰਦਗੀ ਵਿੱਚ ਲਿਆਉਂਦੇ ਰਹੋ, ਨਵੇ ਨਵੇ ਅਨੁਭਵ।
-ਸਾਹਿਤਕਾਰ ਅਮਨਪ੍ਰੀਤ ਸਿੰਘ, ਵਟਸ ਅਪ 09465554088

No comments: