BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਬੀ.ਪੀ.ਟੀ ਵਿਭਾਗ ਵਲੋਂ ਵਿਕਲਾਂਗਤਾ ਉੱਤੇ ਸੈਮੀਨਾਰ

ਜਲੰਧਰ 7 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ-ਐਡ) ਲਿਦੜਾਂ ਦੇ ਬੀ.ਪੀ.ਟੀ ਵਿਭਾਗ ਵਲੋਂ ਵਿਕਲਾਂਗਤਾ ਵਿਸ਼ੇ ਉੱਤੇ ਇੱਕ ਦਿਨਾਂ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਬੀ.ਪੀ.ਟੀ ਡਿਪਾਰਮੈਂਟ ਦੇ ਡਾ.ਵਰੁਣ ਕਾਲਿਆ ਮੁੱਖਬੁਲਾਰੇ ਰਹੇ ਉਨ੍ਹਾਂ ਨੇ ਔਰਥੋਪੈਡਿਕ ਇਮੇਜਿੰਗ ਤਕਨੀਕ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਪ੍ਰੋਜੈਕਟ ਦੇ ਮਾਧਿਅਮ ਨਾਲ ਸਭ ਨੂੰ ਜਾਣਕਾਰੀ ਦਿੱਤੀ।ਬੀ.ਪੀ.ਟੀ ਚੌਥੇ ਸਾਲ ਦੀ ਵਿਦਿਆਰਥਣ ਕਮਲਪ੍ਰੀਤ ਅਤੇ ਹਰਪ੍ਰੀਤ ਕੌਰ ਨੇ ਗੋਡੇ ਦੇ ਗਠੀਏ ਦਾ ਇਲਾਜ ਫਿਜ਼ੀੳਥਰੈਪੀ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ, ਉੱਤੇ ਵਿਚਾਰ ਪੇਸ਼ ਕੀਤੇ। ਤੀਸਰੇ ਸਾਲ ਦੀਆਂ ਵਿਦਿਆਰਥਣਾਂ ਸ਼ਾਰਦਾ ਅਤੇ ਇਮਪ੍ਰੀਤ ਨੇ ਸੀ.ੳ.ਪੀ.ਡੀ (ਕਰਾਨਿਕ ਆਬਸਟਰਕਟਿਵ ਪਲਮੋਨਰੀ ਡਿਸੀਜ) ਉੱਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਫਿਜ਼ੀੳਥਰੈਪੀ ਨਾਲ ਇਸਦਾ ਇਲਾਜ ਕਰ ਇਸਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਇਸਦੇ ਇਲਾਵਾ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਦਾਦਾ ਨੇ ਸਭ ਨੂੰ  ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੇ ਸੈਮੀਨਾਰ ਨਾਲ ਜਾਣਕਾਰੀ ਪ੍ਰਾਪਤ ਕਰ ਬੀ.ਪੀ.ਟੀ ਦੇ ਵਿਦਿਆਰਥੀ ਆਪਣੇ ਕੋਰਸ ਵਿੱਚ ਨਿਪੁਣ ਹੋ ਸਕਦੇ ਹਨ। ਅਜਿਹੀ ਜਾਣਕਾਰੀ ਇਨ੍ਹਾਂ ਦੇ ਪ੍ਰੈਕਟਿਕਲ ਕੋਰਸ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀ ਹੈ। ਇਸ ਮੌਕੇ ਉੱਤੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਰਹੇ।

No comments: