BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਨੰਬਰਦਾਰ ਯੂਨੀਅਨ ਨੇ ਬੱਬੀ ਬਾਦਲ ਨੂੰ ਸੌਪਿਆ ਮੰਗ ਪੱਤਰ

ਬੱਬੀ ਬਾਦਲ ਨੇ ਯੂਨੀਅਨ ਨੂੰ ਮੰਗਾਂ ਮੰਨਵਾਉਣ ਲਈ ਪੈਰਵੀ ਕਰਨ ਦਾ ਦਿੱਤਾ ਭਰੋਸਾ
 
ਜਲੰਧਰ 10 ਦਸੰਬਰ (ਜਸਵਿੰਦਰ ਆਜ਼ਾਦ)- ਅੱਜ ਮੋਹਾਲੀ ਵਿੱਖੇ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਆਪਣੀਆਂ ਮੰਗਾ ਸਬੰਧੀ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਮਾਨ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ। ਅਤੇ ਪੰਜਾਬ ਸਰਕਾਰ ਦੀ ਤਰਫੋ ਪਹੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਲਕਾ ਮੋਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਆਪਣੀਆਂ ਮੰਗਾ ਸਬੰਧੀ ਮੰਗਪੱਤਰ ਦਿੱਤਾ। ਆਪਣੀਆਂ ਮੰਗਾਂ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਤਰਲੋਚਨ ਸਿੰਘ ਮਾਨ ਤੇ  ਹਰਬੰਸ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਉਹ ਆਪਣੀਆਂ ਮੰਗਾ ਸਬੰਧੀ ਕਾਫੀ ਸਮੇਂ ਤੋਂ ਸੰਘਰਸ ਕਰ ਰਹੇ ਹਨ। ਜਿਵੇ ਕਿ ਨੰਬੜਦਾਰੀ ਨੂੰ ਜੱਦੀ ਪੁਸਤੀ ਕਰਨਾ ਯਕੀਨੀ ਬਣਾਇਆ ਜਾਵੇ। ਨੰਬੜਦਾਰਾ ਨੂੰ ਬੱਸ ਸਫਰ ਕਿਰਾਇਆ ਤੋਂ ਛੋਟ ਅਤੇ ਟੋਲ ਟੈਕਸ ਤੋ ਛੂਟ ਦਿੱਤੀ ਜਾਵੇ। ਅਤੇ ਨੰਬੜਦਾਰ ਭਵਨ ਬਣਾਉਣ ਲਈ ਥਾਂ ਅਲਾਟ ਕੀਤੀ ਜਾਵੇ, ਨੰਬੜਦਾਰਾ ਦਾ ਮਾਣ ਭੱਤਾ ਵਧਾਇਆ ਜਾਵੇ। ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਉਹ ਨੰਬੜਦਾਰਾ ਦੀਆ ਭਾਵਨਾਵਾ ਤੋਂ ਜਾਣੂ ਹਨ। ਤੇ ਇਸ ਹਲਕੇ ਦਾ ਸੇਵਾਦਾਰ ਹੋਣ ਕਰਕੇ ਉਨ੍ਹਾਂ ਦੀਆਂ ਮੰਗਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨੂੰ ਮਿਲ ਕੇ ਲਾਗੂ ਕਰਵਾਉਣ ਲਈ ਯੋਗ ਪੈਰਵਾਈ ਕਰਨਗੇ। ਇਸ ਮੋਕੇ ਹਰਬੰਸ ਸਿੰਘ ਜਨਰਲ ਸਕੱਤਰ, ਚੀਫ ਪੈਟਰਨ ਭੂਪਿੰਦਰ ਸਿੰਘ ਲਾਡਰਾ, ਗੁਰਜੀਤ ਸਿੰਘ ਜਿਲ੍ਹਾਂ ਪ੍ਰਧਾਨ ਮੋਹਾਲੀ, ਹਰਨੇਕ ਸਿੰਘ ਤਹਿਸੀਲ ਪ੍ਰਧਾਨ ਮੋਹਾਲੀ, ਕੁਲਵੰਤ ਸਿੰਘ ਜਿਲ੍ਹਾਂ ਪ੍ਰਧਾਨ ਫਤਿਹਗੜ ਸਾਹਿਬ, ਪਾਲ ਸਿੰਘ ਰੋਪੜ ਪ੍ਰਧਾਨ, ਜਾਗਰ ਸਿੰਘ, ਰਾਮ ਸਿੰਘ ਮਿਰਜੇਪੁਰ, ਰਣ ਸਿੰਘ, ਗੁਰਦੇਵ ਸਿੰਘ ਤਹਿਸੀਲ ਪ੍ਰਧਾਨ ਖਰੜ, ਸਤਨਾਮ ਸਿੰਘ ਲਾਂਡਰਾਂ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ, ਨਿਰਮਲ ਖਾਨ ਪਡਿਆਲਾ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਸੁਖਚੈਨ ਸਿੰਘ ਲਾਲੜੂ, ਹੁਕਮ ਸਿੰਘ, ਸੁਖਵਿੰਦਰ ਸਿੰਘ ਬਿੱਟੂ ਆਦਿ ਹਾਜ਼ਰ ਸਨ।

No comments: