BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯਾਦਗਾਰੀ ਹੋ ਨਿਬੜਿਆਂ ਸਲਾਨਾਂ ਇਨਾਮ ਵੰਡ ਸਮਾਗਮ

ਮੁੱਖ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਿੰਸੀਪਲ ਰਾਜਨ ਛਾਬੜਾ ਅਤੇ ਹੋਰ
ਗੁਰੂਹਰਸਹਾਏ, 13 ਦਸੰਬਰ (ਮਨਦੀਪ ਸਿੰਘ ਸੋਢੀ)- ਗੁਰੂਹਰਸਹਾਏ ਦੀ ਵਿਦਿਅਕ ਖੇਤਰ ਵਿੱਚ ਸਿਰਮੌਰ ਸੰਸਥਾਂ ਰਾਜ ਕਰਨੀ ਗਲਹੋਤਰਾਂ ਡੀ.ਏ.ਵੀ  ਸੀਨੀਅਰ ਸਕੈਡਰੀ ਪਬਲਿਕ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਗਮ ਧੂਮਧਾਮ ਨਾਲ ਕਰਵਾਇਆਂ ਗਿਆ। ਜਿਸ ਵਿੱਚ ਗੁਰੂਹਰਸਹਾਏ ਤੋਂ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਤੇ ਡਾਕਟਰ ਏ.ਕੇ ਪਾਲ ਵਾਇੰਸ ਚਾਸਲਰ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਸਾਂਝੇ ਤੋਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਅਤੇ ਸਰਸਵਤੀ ਵੰਦਨਾਂ ਨਾਲ ਕੀਤੀ ਗਈ। ਪੋ੍ਰਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਭਰੂਣ ਹੱਤਿਆਂ, ਦਹੇਜ ਪ੍ਰਥਾ, ਜਾਤ-ਪਾਤ ਤੇ ਚੋਟ ਕਰਦੀਆਂ ਸਕਿਟਾ ਤੇ ਕੋਰੀਓਗ੍ਰਾਫੀ ਕਰਕੇ ਸਭ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਦੁਆਰਾ ਪਾਇਆਂ ਗਿੱਧਾ ਤੇ ਭੰਗੜਾ ਦੇਖ ਕੇ ਵਿਦਿਆਰਥੀਆਂ ਦੇ ਮਾਪੇ ਅਤੇ ਮਹਿਮਾਨ ਨੱਚਣ ਲਈ ਮਜਬੂਰ ਹੋ ਗਏ। ਮੁੱਖ ਮਹਿਮਾਨ ਡਾ: ਏ.ਕੇ.ਪਾਲ ਅਤੇ ਵਰਦੇਵ ਸਿੰਘ ਮਾਨ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਸੁਭ ਕਾਮਨਾਵਾਂ ਦਿੱਤੀਆਂ। ਪਿ੍ਰੰਸੀਪਲ ਰਾਜਨ ਛਾਬੜਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨਾ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਗਏ। ਇਸ ਮੌਕੇ ਮੈਡਮ ਨਰਿੰਦਰ ਕੌਰ ਮਾਨ,  ਸਕੂਲ ਚੇਅਰਮੈਨ, ਕੇ.ਕੇ ਗਲਹੋਤਰਾਂ, ਡਾ: ਐਸ.ਕੇ ਭੁੱਲਰ, ਦਰਸ਼ਨ ਸਿੰਘ ਬਰਾੜ ਸੋ੍ਰਮਣੀ ਕਮੇਟੀ ਮੈਂਬਰ, ਐਡਵੋਕੇਟ ਅਰਵਿੰਦਰਜੀਤ ਸਿੰਘ, ਨਸੀਬ ਸਿੰਘ ਬਰਾੜ, ਆਦਿ ਹਾਜ਼ਰ ਸਨ।

No comments: