BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਜ ਪੱਧਰੀ ਕਿੱਕ ਬਾਕਸਿੰਗ ਵਿੱਚ ਮਾਤਾ ਸਾਹਿਬ ਕੌਰ ਸਕੂਲ਼ ਦੇ ਖਿਡਾਰੀਆਂ ਨੇ ਮਾਰੀਆਂ ਮੱਲਾ

ਜੇਤੂ ਖਿਡਾਰੀਆਂ ਨਾਲ ਸਕੂਲ ਪ੍ਰਿੰਸੀਪਲ ਤੇ ਮਨੇਜਮੈਂਟ ਕਮੇਟੀ ਮੈਂਬਰ
ਗੁਰੂਹਰਸਹਾਏ 20 ਦਸੰਬਰ (ਮਨਦੀਪ ਸਿੰਘ ਸੋਢੀ)- ਸੰਗਰੂਰ ਵਿੱਚ ਰਾਜ ਪੱਧਰੀ ਕਿੱਕ ਬਾਕਸਿੰਗ ਖੇਡ ਪ੍ਰਤੀਯੋਗਤਾ ਦਾ 12 ਦਸੰਬਰ ਤੋ 16 ਦਸੰਬਰ ਤੱਕ ਆਯੋਜਨ ਕੀਤਾ ਗਿਆ।ਜਿਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਜਿਲਿਆ ਦੀਆਂ ਟੀਮਾਂ ਨੇ ਭਾਗ ਲਿਆ।ਜਿਸ ਵਿੱਚ ਫਿਰੋਜਪੁਰ ਜਿਲੇ ਤੋ ਮਾਤਾ ਸਾਹਿਬ ਕੌਰ ਸੀਨੀਅਰ ਸੰਕੈਂਡਰੀ ਪਬਲਿਕ ਸਕੂਲ ਗੁਰੂਹਰਸਹਾਏ ਦੇ ਖਿਡਾਰੀਆਂ ਨੇ ਅੰਡਰ 17 ਵਿੱਚ ਸੰਦੀਪ ਸਿੰਘ, ਗੁਰਰਾਜਨਬੀਰ ਸਿੰਘ,ਪ੍ਰਿੰਸ,ਅਮਿਤ ਥਿੰਦ ਨੇ ਕਿਕ ਬਾਕਸਿੰਗ ਵਿੱਚ ਭਾਗ ਲਿਆ ਤੇ ਕਾਂਸੀ ਦਾ ਤਗਮਾ ਜਿੱਤਿਆ। ਵਿਦਿਆਰਥੀਆਂ ਦੀ ਇਸ ਉਪਲੱਬਦੀ ਤੇ ਪ੍ਰਿੰਸੀਪਲ ਪੰਕਜ ਧਮੀਜਾ,ਸਕੂਲ਼ ਮੈਨੇਜਮੈਨਟ ਕਮੇਟੀ ਤੇ ਸਕੂਲ਼ ਦੇ ਸਟਾਫ ਮੈਂਬਰਾ ਨੇ ਜੇਤੂ ਖਿਡਾਰੀਆ ਅਤੇ ਟੀਮ ਦੇ ਕੋਚ ਸਵਰਨ ਸਿੰਘ ਨੂੰ ਵਧਾਈ ਦਿੱਤੀ ਤੇ ਉਹਨਾਂ ਦਾ ਸਕੂਲ਼ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਇਸ ਸਮੇਂ ਕਮਲਪਾਲ ਸਿੰਘ,ਹਰਬੀਰ ਸਿੰਘ ਤੇ ਸਮੂਹ ਸਟਾਫ ਹਾਜਰ ਸਨ।

No comments: