BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਆਈ.ਟੀ.ਆਈ ਵਿਦਿਆਰਥੀਆਂ ਨੂੰ ਦਿੱਤੀ ਸਕਾਲਰਸ਼ਿਪ

ਜਲੰਧਰ 12 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਸਿੱਖਿਆ ਨੂੰ ਵਧਾਉਣ ਲਈ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ ਤਾਂਕਿ ਸਿੱਖਿਆ ਪ੍ਰਾਪਤ ਕਰ ਵਿਦਿਆਰਥੀ ਆਪਣਾ ਸ਼ਾਨਦਾਰ ਭਵਿੱਖ ਬਣਾ ਸਕਣ। ਇਸਦੇ ਚਲਦੇ ਸੇਂਟ ਸੋਲਜਰ ਵਲੋਂ ਆਈ.ਟੀ.ਆਈ ਸ਼ਾਹਕੋਟ ਦੇ ਡੀਜਲ ਮੈਕਨਿਕਲ, ਪਲੰਬਰ, ਵੈਲਡਰ, ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੇਂਟ ਟ੍ਰੈਡ ਦੇ ਵਿਦਿਆਰਥੀਆਂ  ਨੂੰ ਪੰਜਾਬ ਸਰਕਾਰ ਦੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਸਕਾਲਰਸ਼ਿਪ ਦਿੱਤੀ ਗਈ। ਕਾਲਜ ਪ੍ਰਿੰਸੀਪਲ ਰਾਜਿੰਦਰ ਸਿੰਗ ਨੇ 22 ਵਿਦਿਆਰਥੀਆਂ ਵਿਨੋਦ ਕੁਮਾਰ, ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਗਗਨਦੀਪ ਸਿੰਘ, ਦਲਜੀਤ, ਸਰਵਨ, ਜਗਤਾਰ, ਲਹਿੰਬਰ ਸਿੰਘ, ਹਰਵਿੰਦਰ ਸਿੰਘ, ਸ਼ੁਭਮ, ਰਮਨਦੀਪ ਕੁਮਾਰ, ਬਲਜਿੰਦਰ ਸਿੰਘ, ਗੁਰਜੀਤ ਸਿੰਘ, ਲਖਵਿੰਦਰ, ਜਸਪਾਲ ਸਿੰਘ, ਅਜੀਤ ਸਿੰਘ, ਗੁਰਦੀਪ ਸਿੰਘ, ਜਗਦੀਪ ਸਿੰਘ, ਦੇਸ ਸਿੰਘ, ਸਾਜਨ, ਸ਼ੁਮੇਰ ਸਿੰਘ, ਰੋਹਿਤ ਆਦਿ ਨੂੰ 46,640 ਦੀ ਸਕਾਲਰਸ਼ਿਪ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

No comments: