BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜ੍ਹੇ ਤੇ ਕ੍ਰਿਸਮਿਸ ਮੌਕੇ ਔਜਲਾ ਨੇ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਦਿੱਤੀ ਵਧਾਈ

ਕਸਬਾ ਰਮਦਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਆਪਣੇ ਸਾਥੀਆ ਨਾਲ
ਰਮਦਾਸ 25 ਦਸੰਬਰ (ਸਾਹਿਬ ਖੋਖਰ) ਪੰਜਾਬ ਦਾ ਵਿਕਾਸ ਕਰਨ ਦਾ ਨਾਅਰਾ ਮਾਰਨ ਵਾਲੀ ਅਕਾਲੀ ਭਾਜਪਾ ਸਰਕਾਰ ਜਿਵੇ ਹੀ ਵਿਧਾਨ ਸਭਾ ਦੀਆਂ ਚੋਣਾ ਨੇੜੇ ਆ ਰਹੀਆਂ ਹਨ ਤਾਂ ਪੰਜਾਬ ਦੇ ਲੋਕਾਂ ਦੀ ਅੱਖੀ ਘੱਟਾ ਪਾਉਣ ਲਈ ਅਕਾਲੀ ਭਾਜਪਾ ਲੀਡਰ  ਥਾਂ ਥਾਂ ਵਿਕਾਸ ਦੇ ਕਾਰਜਾ ਦੇ ਉਦਘਾਟਨ ਕਰਨ ਲੱਗ ਪਏ ਹਨ ਤੇ ਪਹਿਲਾ ਇਹ ਕਿੱਥੇ ਗਏ ਸਨ ਕਿ ਜਿਹੜੇ ਵਿਕਾਸ ਦੇ ਕਾਰਜ ਪਹਿਲਾ ਅਰੰਭ ਨਹੀ ਕੀਤੇ ਜਾ ਸਕਦੇ ਸਨ ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਅੱਜ ਕਸਬਾ ਰਮਦਾਸ ਦੇ ਇਤਿਹਾਸ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਆਪਣੇ ਚੋਣ ਦਫਤਰ ਰਮਦਾਸ ਵਿਖੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਕੀਤਾ । ਉਹਨਾ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੇ ਵਿਕਾਸ ਦੇ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ ਤਾਂ ਜੋ ਪੰਜਾਬ ਦੇ ਲੋਕਾਂ ਦਾ ਜਨਜੀਵਨ ਬੇਹਤਰ ਬਣਾਉਣ ਲਈ ਉਹਨਾ ਦੀਆ ਆਰਥਿਕ, ਸਮਾਜਿਕ ਤੇ ਸਿਹਤ ਸੇਵਾਵਾ ਵਰਗੀਆਂ ਅਹਿਮ ਜਰੂਰਤਾ ਦੀ ਪੂਰਤੀ ਕਰਕੇ ਉਹਨਾ ਦੇ  ਜੀਵਨ ਨੂੰ ਖੁਸ਼ਹਾਲ ਬਣਾਇਆ ਜਾ ਸਕੇ । ਉਹਨਾ ਕਿਹਾ ਕਿ   ਪੰਜਾਬ ਪ੍ਰਦੇਸ਼ ਕਾਗਰਸ ਵਲੋ ਪੰਜਾਬ ਕਾਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਮੁਹਿੰਮ ਹਰ ਘਰ ਇਕ ਨੋਕਰੀ ਪੱਕੀ ਤਹਿਤ ਵਿਧਾਨ ਸਭਾ ਹਲਕਾ ਅਜਨਾਲਾ ਵਿਚ ਪਿੰਡਾਂਅੰਦਰ 18 ਤੋ 35 ਸਾਲ ਦੇ ਬੇਰੁਜਗਾਰ ਨੋਜਵਾਨਾ ਦੇ ਫਾਰਮ ਉਹਨਾ ਦੇ ਪਿੰਡ ਵਿਚ ਹੀ ਕਾਗਰਸੀ ਵਰਕਰਾ ਵਲੋ ਭਰੇ ਜਾ ਰਹੇ ਹਨ ।ਸ: ਔਜਲਾ ਨੇ ਕ੍ਰਿਸਮਿਸ ਦੇ ਮੌਕੇ ਤੇ ਇਸਾਈ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜ੍ਹੇ ਤੇ “ ਕ੍ਰਿਸਮਿਸ” ਦੀ ਵਧਾਈ ਦਿੱਤੀ ਤੇ ਕਿਹਾ ਕਿ ਸਾਨੂੰ ਬੁਰੇ ਕੰਮਾਂ ਨੂੰ ਛੱਡ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਦਰਸਾਏ ਮਾਰਗ ਉਪਰ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ । ਇਸ ਮੌਕੇ ਜਤਿੰਦਰਪਾਲ ਸਿੰਘ ਬੰਟੀ, ਰਸ਼ਪਾਲ ਸਿੰਘ, ਸੁਰਜੀਤ ਸਿੰਘ ਅਵਾਣ,ਜਸਪਿੰਦਰ ਸਿੰਘ,ਕਰਨਜੀਤ ਸਿੰਘ ਬਿੱਟੂ,ਕਰਨੈਲ ਸਿੰਘ ਮਾਛੀਵਾਹਲਾ,ਕੁਲਦੀਪ ਸਿੰਘ ਪੱਪੂ, ਡਾ ਜਸਪਾਲ ਸਿੰਘ ਰਮਦਾਸ, ਬਲਵਿੰਦਰ ਕੁਮਾਰ ਰਮਦਾਸ,ਜੁਗਰਾਜ ਸਿੰਘ,ਹਰਪਾਲ ਸਿੰਘ ਕੋਟਲੀ,ਰਮਨਦੀਪ ਸਿੰਘ ਜੱਟਾ, ਅਮਰੀਕ ਸਿੰਘ ਜੱਟਾ, ਕੈਪਟਨ ਬਲਦੇਵ ਸਿੰਘ ਘੋਨੇਵਾਹਲਾ, ਅਰਜਨ ਸਿੰਘ ਘੋਨੇਵਾਹਲਾ, ਸਰਬਜੀਤ ਸਿੰਘ ਪੈੜੇਵਾਲ, ਰਵੇਲ ਸਿੰਘ, ਹਰਜਿੰਦਰ ਪੰਗਗਰਾਈਆ, ਸੁਖਜਿੰਦਰ ਸਿੰਘ, ਬਖਸ਼ੀਸ਼ ਸਿੰਘ ਪੈੜੇਵਾਲ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ  ਆਦਿ ਮੌਜੂਦ ਸਨ ।

No comments: