BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਦੇ ਵੱਖ ਵੱਖ ਸਕੂਲਾਂ ਕਾਲਜਾਂ ਨੇ ਮਨਾਇਆ ਕ੍ਰਿਸਮਸ

ਜਲੰਧਰ 26 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਕ੍ਰਿਸਮਸ ਦਾ ਤਿਉਹਾਰ ਵੱਖ ਵੱਖ ਕਾਲਜਾਂ ਅਤੇ ਸਕੂਲਾਂ ਜਿਸਵਿੱਚ ਸੇਂਟ ਸੋਲਜਰ ਇੰਸਟੀਚਿਊਸ਼ਨ ਆਫ ਹੋਟਲ ਮੈਨੇਜਮੈਂਟ, ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਅਤੇ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ, ਮਾਡਲ ਹਾਉਸ, ਮਾਨ ਨਗਰ, ਨੰਗਲ ਕਰਾਰ ਖਾਂ, ਧੀਨਾ, ਖਾਂਬਰਾ, ਭੋਗਪੁਰ, ਲੁਧਿਆਣਾ ਆਦਿ ਬ੍ਰਾਂਚਾ ਵਿੱਚ ਮਨਾਇਆ ਗਿਆ। ਇਸ ਮੌਕੇ ਉੱਤੇ ਵਿਦਿਆਰਥੀ ਸੇਂਟਾਕਲਾਜ, ਪਰੀਆਂ, ਕ੍ਰਿਸਮਸ ਟ੍ਰੀ, ਬਾਲਸ ਆਦਿ ਬਣਾਕੇ ਪ੍ਰੋਗਰਾਮ ਵਿੱਚ ਭਾਗ ਲਿਆ। ਇਸਦੇ ਨਾਲ ਹੀ ਸੇਂਟਾਕਲਾਜ ਬਣੇ ਵਿਦਿਆਰਥੀਆਂ ਵਲੋਂ ਚਾਕਲੇਟ, ਟਾਫੀਆਂ, ਗਿਫਟਸ ਆਦਿ ਵੰਡੇ ਗਏ ਅਤੇ ਕ੍ਰਿਸਮਸ ਦੇ ਗੀਤ ਗਾਉਂਦੇ ਹੋਏ ਉਨ੍ਹਾਂ ਗੀਤਾਂ ਉੱਤੇ ਡਾਂਸ ਵੀ ਕੀਤਾ ਗਿਆ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਵਲੋਂ ਸਭ ਨੂੰ ਕ੍ਰਿਸਮਸ ਦੀ ਵਧਾਈ ਦਿੰਦੇ ਹੋਏ ਸਭ ਨੂੰ ਪਿਆਰ ਨਾਲ ਮਿਲਕੇ ਰਹਿਣ ਦਾ ਸੰਦੇਸ਼ ਦਿੱਤਾ ਗਿਆ।

No comments: