BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਗਲਤ ਜਗ੍ਹਾ ਲਗਾ ਕੇ ਦਿੱਲੀ ਕਮੇਟੀ ਨੇ ਸਿੱਖ ਜਰਨੈਲ ਦੀ ਪ੍ਰਤਿਭਾ ਨਾਲ ਕੋਝਾ ਮਜ਼ਾਕ ਕੀਤਾ–ਹਰਵਿੰਦਰ ਸਿੰਘ ਸਰਨਾ

ਨਵੀ ਦਿੱਲੀ 15 ਦਸੰਬਰ (ਬਿਊਰੋ)- ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਭੱਦੀ ਤੇ ਗੰਦੀ ਥਾਂ ਲਗਾਉਣ 'ਤੇ ਨੁਕਤਾਚੀਨੀ ਕਰਦਿਆ ਕਿਹਾ ਕਿ ਬੁੱਤ ਉਸ ਜਗ੍ਹਾ ਤੇ ਲਗਾਇਆ ਗਿਆ ਹੈ ਜਿਥੇ ਲੋਕ ਪਿਸ਼ਾਬ ਤੇ ਲੈਟਰੀਨ ਕਰਕੋ ਗੰਦਗੀ ਫੈਲਾਉਦੇ ਹਨ ਅਤੇ ਦਿੱਲੀ ਕਮੇਟੀ ਦੀ ਇਸ ਕਾਰਵਾਈ ਨੂੰ ਕਿਸੇ ਵੀ ਸੂਰਤ ਵਿੱਚ ਦਰੁਸਤ  ਨਹੀ  ਕਿਹਾ ਜਾ ਸਕਦਾ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪੰਥ ਦੀ ਸਨਮਾਨਯੋਗ ਹਸਤੀ ਹੋਈ ਹੈ ਜਿਹਨਾਂ ਨੇ ਮੁਗਲ ਸਾਮਰਾਜ ਦੀ ਇੱਟ ਨਾਲ ਇੱਟ ਖੜਕਾ ਕੇ ਮਾਤਾ ਗੁਜਰੀ ਜੀ ਤੇ ਸਾਹਿਬਾਜਾਂਦਿਆ ਦੀ ਸ਼ਹਾਦਤ ਦਾ ਬਦਲਾ ਹੀ ਨਹੀ ਲਿਆ ਸੀ ਸਗੋ ਦੋਸ਼ੀਆ ਨੂੰ ਨਕੇਲ ਪਾ ਕੇ ਗਲੀਆ ਕੂਚਿਆ ਵਿੱਚ ਘੁੰਮਾ ਕੇ ਸਾਬਤ ਕਰ ਦਿੱਤਾ ਸੀ ਕਿ ਹਮੇਸ਼ਾਂ ਜ਼ਾਲਮਾਂ ਦਾ ਹਸ਼ਰ ਸਿੱਖ ਕੌਮ ਇਸ ਤਰ੍ਵਾ ਕਰਨਾ ਜਾਣਦੀ ਹੈ। ਉਹਨਾਂ ਕਿਹਾ ਕਿ ਦੁਨੀਆ ਭਰ ਵਿੱਚ ਧਾਕ ਜਮਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਇੱਕ ਗੰਦੀ ਜਗ੍ਹਾ ਤੇ ਲਗਾ ਕੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਆਪਣਾ ਅਕਲ ਦਾ ਜਨਾਜ਼ਾ ਕੱਢ ਲਿਆ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਇਹਨਾਂ ਕੋਲੋ ਕਿਸੇ ਵੀ ਕਿਸਮ ਦੀ ਭਲਾਈ ਦੀ ਆਸ ਨਹੀ ਰੱਖੀ ਜਾ ਸਕਦੀ। ਉਹਨਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੇਂਦਰ ਸਰਕਾਰ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਭਾਈਵਾਲੀ ਹੈ ਤੋਂ ਦਿੱਲੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਾਉਣ ਲਈ 50 ਗਜ਼ ਜਗ੍ਹਾ ਕਿਸੇ ਯੋਗ ਥਾਂ 'ਤੇ ਵੀ ਨਹੀ ਲੈ ਸਕੀ। ਉਹਨਾਂ ਕਿਹਾ ਕਿ ਇਹ ਬੁੱਤ ਪੰਜਾਬ ਭਵਨ ਤੇ ਕਪੂਰਥਲਾ ਭਵਨ ਵਿਖੇ ਵੀ ਲਗਾਇਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਗਲਤ ਜਗ੍ਹਾ ਤੇ ਲਗਾ ਕੇ ਦਿੱਲੀ ਕਮੇਟੀ ਨੇ ਉਸ ਦੀ ਮਹਾਨਤਾ ,ਬੀਰਤਾ ਤੇ ਮਾਣ ਸਨਮਾਨ ਨੂੰ ਭਾਰੀ ਠੇਸ ਪਹੁੰਚਾਈ  ਹੈ ਜਿਸ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਦਲੀਆ ਦੀ ਇਸ ਬੱਜਰ ਗਲਤੀ ਲਈ ਸਿੱਖ ਕੌਮ ਕਦੇ ਵੀ ਮੁਆਫ ਨਹੀ ਕਰੇਗੀ। ਉਹਨਾਂ ਕਿਹਾ ਕਿ ਇਹਨਾਂ ਪ੍ਰਬੰਧਕਾਂ ਦੀ ਬੁੱਧੀ ਗੁਰੂ ਦਾ ਧਾਨ ਖਾ ਖਾ ਕੇ ਭ੍ਰਿਸ਼ਟ ਹੋ ਚੁੱਕੀ ਹੈ ਜਿਸ ਕਾਰਨ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਭੁੱਲ ਕੇ ਉਸ ਦੀ ਪ੍ਰਤਿਭਾ ਨਾਲ ਮਜ਼ਾਕ ਕਰ ਰਹੇ ਹਨ।

No comments: