BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂਹਰਸਹਾਏ ਵਿੱਚ ਇਸ ਵਾਰ ਹੋਏਗੀ ਫਸਵੀਂ ਟੱਕਰ

ਗੁਰੂਹਰਸਹਾਏ 22 ਦਸੰਬਰ (ਮਨਦੀਪ ਸਿੰਘ ਸੋਢੀ) ਸ਼੍ਰੋਮਣੀ ਅਕਾਲੀ ਦਲ,ਕਾਂਗਰਸ ਅਤੇ ਪਹਿਲੀ ਵਾਰ ਵਿਧਾਨ ਸਭਾ ਦੀਆ ਚੋਣਾ ਲੜ ਰਹੀ ਆਮ ਆਦਮੀ ਪਾਰਟੀ ਵੱਲੋ ਆਪਣੇ ਉਮੀਦਵਾਰਾਂ ਦੇ ਨਾਂ ਐਲਾਨਣ ਤੋ ਬਾਅਦ ਹਲਕਾ ਗੁਰੂਹਰਸਹਾਏ ਵਿੱਚ ਤਿਕੋਣਾ ਮੁਕਾਬਲਾ ਹੋਣ ਦੇ ਆਸਾਰ ਬਣ ਗਏ ਹਨ। ਹੁਣ ਤੱਕ ਭਾਵੇ ਚੋਣ ਕਮਿਸ਼ਨ ਨੇ ਚੋਣਾਂ ਦੀ ਤਰੀਕ ਦਾ ਐਲਾਨ ਨਹੀ ਕੀਤਾ ਪਰ ਉਮੀਦਵਾਰਾਂ ਵੱਲੋ ਆਪਣੇ ਦਾਅ ਪੇਚ ਖੇਡਣੇ ਸ਼ੁਰੂ ਕਰ ਦਿੱਤੇ ਗਏ ਹਨ। ਅਜਿਹਾ ਪਹਿਲੀ ਵਾਰ ਹੋਏਗਾ ਕਿ ਗੁਰੂਹਰਸਾਏ ਵਿੱਚ ਤਿਕੋਣਾ ਮੁਕਾਬਲਾ ਵੇਖਣ ਨੂੰ ਮਿਲੇਗਾ।ਗੁਰੂਹਰਸਹਾਏ ਸੀਟ ਅਜਿਹੀ ਰਹੀ ਹੈ ਜਿੱਥੇ 1980 ਤੋ ਲੈ ਕੇ 2012 ਤੱਕ ਸੱਤ ਵਾਰ ਕਾਂਗਰਸ ਪਾਰਟੀ, ਇੱਕ ਵਾਰ ਅਜਾਦ,ਇੱਕ  ਵਾਰ ਅਕਾਲੀ ਦਲ ਜੇਤੂ ਰਿਹਾ ਹੈ। ਪ੍ਰੰਤੂ ਇਸ ਵਾਰ ਤੀਜੀ ਪਾਰਟੀ ਆਪ ਦੇ ਦਸਤਕ ਦੇਣ ਨਾਲ ਮੁਕਾਬਲਾ ਰੋਚਕ ਅਤੇ ਕਾਂਟੇਦਾਰ ਰਹਿਣ ਦੀਆ ਸੰਭਾਵਨਾਂ ਵੱਧ ਗਈਆਂ ਹਨ।
ਜੇਕਰ ਹਲਕੇ ਦੀ ਭੁਗੋਿਲਕ ਸਥਿਤੀ ਤੇ ਯਾਤ ਮਾਰੀਏ ਤਾਂ ਇਹ ਹਲਕਾ ਸਰਹੱਦੀ ਅਤੇ ਪੱਛੜਿਆ ਹੋਣ ਕਰਕੇ ਇਸ ਵਿੱਚ ਹਮੇਸ਼ਾ ਹੀ ਬਰਾਦਰੀ ਵਾਦ ਦਾ ਬੋਲ ਬਾਲਾ ਰਿਹਾ ਹੈ।ਇਸ ਹਲਕੇ ਵਿੱਚ 270 ਪਿੰਡ ਹਨ ਅਤੇ 2 ਛੋਟੇ ਕਸਬੇ ਮੰਡੀ ਗੁਰੂਹਰਸਹਾਏ ਤੇ ਮੰਡੀ ਪੰਜੇ ਕੇ ਉਤਾੜ ਪੈਦੇ ਹਨ।ਹਲਕੇ ਵਿੱਚ ਲਗਭਗ 1.55000 ਹਜਾਰ ਵੋਟਰ ਹਨ।ਜਿਨਾਂ ਵਿੱਚ ਐਸ.ਸੀ ਅਤੇ ਬੈਕਵਰਡ ਕਲਾਸ ਦੇ ਵੋਟਰਾਂ ਦੀ ਤਦਾਦ ਕਾਫੀ ਜਿਆਦਾ ਹੈ।ਇਥੇ ਹੋਏ ਪਿਛਲੇ ਵਿਧਾਨ ਸਭਾ ਦੇ ਮੁਕਾਬਲਿਆ 1992 ਵਿਚ ਕਾਂਗਰਸ ਪਾਰਟੀ ਦੇ ਸਜਵਾਰ ਸਿੰਘ ਨੇ ਅਜ਼ਾਦ ਉਮੀਦਵਾਰ ਇਕਬਾਲ ਸਿੰਘ ਤਿਰਪਾਲ ਕੇ ਨੂੰ ਬਹੁਤ ਘੱਟ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ । 1997 ਦੀਆਂ ਵਿਧਾਨ ਸਭਾ ਚੌਣਾਂ ਵਿੱਚ ਅਕਾਲੀ ਦਲ ਦੇ ਪਰਮਜੀਤ ਸਿੰਘ ਸੰਧੂ ਨੇ ਜਿੱਤ ਪ੍ਰਾਪਤ ਕੀਤੀ। 2002 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਕਾਲੀ ਦਲ ਦੇ ਪਰਮਜੀਤ ਸਿੰਘ ਸੰਧੂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। 2007 ਵਿੱਚ ਫਿਰ ਪਰਮਜੀਤ ਸਿੰਘ ਸੰਧੂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਅਤੇ ਉਹ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਸੋਢੀ ਤੋ ਚੋਣ ਹਾਰ ਗਏ। 2012 ਵਿੱਚ ਬਦਲੇ ਹੋਏ ਚੋਣ ਸਮੀਕਰਨ ਵਿੱਚ ਸਾਬਕਾ ਐਮ ਪੀ ਜੋਰਾ ਸਿੰਘ ਮਾਨ ਦੇ ਸਪੁੱਤਰ ਵਰਦੇਵ ਸਿੰਘ ਨੋਨੀ ਮਾਨ ਅਕਾਲੀ ਦਲ ਦੀ ਟਿਕਟ ਲੈਣ ਵਿੱਚ ਕਾਮਯਾਬ ਰਹੇ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਫਸਵਾਂ ਮੁਕਾਬਲਾ ਹੋਇਆ ਪ੍ਰੰਤੂ ਰਾਣਾ ਗੁਰਮੀਤ ਸਿੰਘ ਸੋਢੀ 3249 ਵੋਟਾਂ ਦੇ ਫਰਕ ਨਾਲ ਜੇਤੂ ਰਹੇ।ਜੇਕਰ ਪਿਛਲੇ ਅੰਕੜਿਆ ਤੇ ਝਾਤ ਮਾਰੀਏ ਤਾਂ ਜਿਆਦਾਤਰ ਇਸ ਸੀਟ ਤੇ ਕਾਂਗਰਸ ਪਾਰਟੀ ਦਾ ਕਬਜਾ ਰਿਹਾ ਹੈ।ਪ੍ਰੰਤੂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ  ਨੋਨੀ ਮਾਨ ਹਲਕੇ ਵਿੱਚ ਵਿਕਾਸ ਦੇ ਕੰਮ ਜਿਵੇ ਨਵੀ ਤਹਿਸੀਲ ਲਈ ਇਮਾਰਤ ਦਾ  ਨਿਰਮਾਣ,ਸ਼ਹਿਰ ਅੰਦਰ 100% ਸੀਵਰੇਜ ਦਾ ਕੰਮ ਕਰਵਾਉਣਾ,ਨਵੇ ਬੱਸ ਅੱਡੇ ਦਾ ਨਿਰਮਾਣ ਕਰਵਾਉਣਾ,ਗੁਰੂਹਰਸਹਾਏ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਟਰੈਫਿਕ ਜਾਮ ਦੀ ਸਮੱਸਿਆ ਲਈ ਬਾਈਪਾਸ ਬਣਾਉਣਾ,ਪਿੰਡਾਂ ਨੂੰ ਆਪਸ ਚ ਜੋੜਣ ਵਾਲੀਆਂ ਕੱਚੀਆ ਸੜਕਾਂ ਨੂੰ ਪੱਕਾ ਕਰਨਾ,ਪਿੰਡਾਂ ਦੀਆ ਗਲੀਆ ਨਾਲੀਆ ਬਣਾਉਣੀਆ,ਸਰਹੱਦੀ ਪਿੰਡਾਂ ਦੇ ਰਜਵਾਹੇ ਪਿੰਡੀ,ਛਾਗਾਂ ਰਾਏ,ਬਹਾਦਰ ਕੇ ਮਾਇਨਰਾ ਨੂੰ ਪੱਕਾ ਕਰਵਾਉਣਾ ਆਦਿ ਵਿਕਾਸ ਦੇ ਕਰਵਾਏ ਹੋਏ ਕੰਮਾਂ ਨੂੰ ਲੈ ਕੇ ਲੋਕਾਂ ਤੋ ਵੋਟ ਮੰਗ ਰਹੇ ਹਨ।ਇਸ ਤਰਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਸ਼ਾਸ਼ਨ ਕਾਲ ਦੋਰਾਨ ਕਰਵਾਏ ਵਿਕਾਸ ਦੇ ਮੁੱਖ ਕੰਮ ਜਿਵੇਂ ਰੇਲਵੇ ਪੁੱਲ ਦਾ ਨਿਰਮਾਣ ਕਰਵਾਉਣਾ,ਸ਼ਹਿਰੀ ਲੋਕਾਂ ਲਈ ਪਾਰਕ ਬਣਵਾਉਣਾ,ਹਲਕੇ ਅੰਦਰ ਪੱਕੀਆ ਸੜਕਾਂ ਦੇ ਜਾਲ ਵਿਛਾਉਣ ਆਦਿ ਕੰਮਾਂ ਨੂੰ ਲੈ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।ਜਦ ਕਿ ਪੰਜਾਬ ਅੰਦਰ ਤੀਜੀ ਧਿਰ ਵਜੋ ਉਭਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਜੋ ਕਿ ਪੰਜਾਬ ਅੰਦਰ ਲੰਬੇ ਸਮੇਂ ਤੋ ਪੰਜਾਬ ਅੰਦਰ ਰਵਾਇਤੀ ਪਾਰਟੀਆ ਤੋ ਲੋਕਾਂ ਦਾ ਝੁਕਾਅ ਹਟਾ ਕੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਵੱਲੋ ਨਵਾਂ ਇਨਕਲਾਬ ਲਿਆਉਣ ਦੀ ਗੱਲ ਕਹਿ ਕੇ ਵੋਟਰਾਂ ਦੀ ਕਚਿਹਰੀ ਵਿੱਚ ਜਾ ਰਹੇ ਹਨ।
ਇਸ ਵਾਰ ਜਿੱਥੇ ਹਲਕੇ ਅੰਦਰ ਤਿਕੋਣੇ ਮੁਕਾਬਲੇ ਵਿੱਚ ਨਿਤਰੇ ਉਮੀਦਵਾਰਾਂ ਵੱਲੋ ਆਪਣੀ ਚੋਣ ਮੁਹਿੰਮ ਤੇਜ ਕਰ ਦਿੱਤੀ ਗਈ ਹੈ ਪਰ ਲੱਗਦਾ ਹੈ ਇਸ ਵਾਰ ਉਮੀਦਵਾਰਾਂ ਵਿੱਚ ਫਸਵੀਂ ਟੱਕਰ ਹੋਵੇਗੀ।ਬਾਕੀ “ਊਠ ਕਿਸ ਕਰਵਟ ਬੈਠਦਾ ਹੈ“ ਇਹ ਤਾਂ ਆਉਣ ਵਾਲੇ ਚੋਣ ਨਤੀਜੇ ਹੀ ਦੱਸਣਗੇ।

1.ਵਰਦੇਵ ਸਿੰਘ ਨੋਨੀ ਮਾਨ 2.ਰਾਣਾ ਗੁਰਮੀਤ ਸਿੰਘ ਸੋਢੀ 3.ਮਲਕੀਤ ਥਿੰਦ

No comments: