BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਲਕਾ ਮੋਹਾਲੀ ਨੂੰ ਵਿਕਾਸ ਕਾਰਜਾ ਨਾਲ ਨਵੀ ਦਿੱਖ ਦਿੱਤੀ-ਬੱਬੀ ਬਾਦਲ

ਬੱਬੀ ਬਾਦਲ ਨੇ ਜੁਝਾਰ ਨਗਰ 'ਤੋ ਦਾਰਾ ਸਟੂਡਿਉ ਸੜਕ ਨੂੰ ਠੀਕ ਕਰਵਾਇਆ
 
ਸੜਕ ਦਾ ਕੰਮ ਸੁਰੂ ਕਰਵਾਉਦੇ ਹੋਏ ਹਰਸੁਖਇੰਦਰ ਸਿੰਘ ਬੱਬੀ ਬਾਦਲ
ਜਲੰਧਰ 10 ਦਸੰਬਰ (ਜਸਵਿੰਦਰ ਆਜ਼ਾਦ)- ਵਿਧਾਨ ਸਭਾ ਹਲਕਾ ਮੋਹਾਲੀ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾ ਅਤੇ ਲੋਕ ਭਲਾਈ ਸਕੀਮਾ ਨੂੰ ਜਨਤਾ ਤੱਕ ਪਹੁਚਾਇਆ ਹੈ। ਅਤੇ ਵੱਡੇ ਪੱਧਰ ਤੇ ਮੋਹਾਲੀ ਦੇ ਪਿੰਡਾ ਅਤੇ ਸ਼ਹਿਰਾ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਲਕਾ ਮੋਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਜੁਝਾਰ ਨਗਰ ਵਿੱਖੇ ਕੀਤਾ। ਉਹ ਅੱਜ ਜੁਝਾਰ ਨਗਰ ਤੋਂ ਦਾਰਾ ਸਟੂਡਿਉ ਨੂੰ ਜਾਣ ਵਾਲੀ ਸੜਕ ਨੂੰ ਠੀਕ ਕਰਵਾਉਣ ਪੁੱਜੇ ਸਨ। ਬੱਬੀ ਬਾਦਲ ਨੇ ਕਿਹਾ ਕਿ ਹਲਕਾ ਮੋਹਾਲੀ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਸਰਾਦਰ ਸੁਖਬੀਰ ਸਿੰਘ ਬਾਦਲ ਦੀ ਬਦੋਲਤ ਸਦਕਾ ਇੱਕ ਨਵੀ ਦਿੱਖ ਮਿਲੀ ਹੈ। ਬੱਬੀ ਬਾਦਲ ਨੇ ਕਿਹਾ ਕਿ ਹਲਕਾ ਮੋਹਾਲੀ ਦੇ ਸ਼ਹਿਰਾਂ 'ਤੇ ਪਿੰਡਾਂ ਵਿੱਚ ਕਰੋੜਾ ਰੁਪਏ ਖਰਚ ਕੇ ਜੰਗੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਹ ਗੱਲ ਭਲੀਭਾਤ ਜਾਣਦੇ ਹਨ ਕਿ ਪੰਜਾਬ ਦਾ ਵਿਕਾਸ ਤੇ ਤਰੱਕੀ ਅਕਾਲੀਭਾਜਪਾ ਗੱਠਜੋੜ ਸਰਕਾਰ ਦੇ ਸ਼ਾਸ਼ਨ ਵਿੱਚ ਹੀ ਸੰਭਵ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸਟ ਹਨ। ਇਸ ਮੋਕੇ ਤੇ ਗੁਰਪ੍ਰੀਤ ਸਿੰਘ, ਇਕਬਾਲ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਰਾਏਪੁਰ, ਬਿਮਲਾ ਦੇਵੀ ਪੰਚ, ਮੁਕੇਸ ਕੁਮਾਰ, ਕੇਵਲ ਸਿੰਘ, ਵਿਨੋਦ ਕੁਮਾਰ ਪੰਚ, ਝੂਲਨ ਰਾਏ, ਸੁਖਵਿੰਦਰ ਸਿੰਘ, ਮੁਖਤਿਆਰ ਸਿੰਘ, ਰਣਜੀਤ ਸਿੰਘ ਬਰਾਡ, ਜਗਤਾਰ ਸਿੰਘ ਘੜੂੰਆਂ, ਜਸਵੰਤ ਸਿੰਘ ਠਸਕਾ ਆਦਿ ਹਾਜਰ ਸਨ।

No comments: