BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪ ਉਮੀਦਵਾਰ ਮਲਕੀਤ ਥਿੰਦ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਤੇ ਕੀਤੀਆ ਫੁੱਲ ਮਲਾਵਾ ਭੇਟ

ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਮਲਕੀਤ ਥਿੰਦ ਤੇ ਹੋਰ
ਗੁਰੂਹਰਸਹਾਏ 26 ਦਸੰਬਰ (ਮਨਦੀਪ ਸਿੰਘ ਸੋਢੀ)- ਜਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਦੇ 21 ਸਾਲਾ ਬਾਅਦ ਲੰਡਨ ਵਿੱਚ ਜਾ ਕੇ ਬਦਲਾ ਲੈਣ ਵਾਲੇ ਦੇਸ਼ ਦੇ ਮਹਾਨ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੋਕੇ ਗੋਲੂ ਕਾ ਮੌੜ ਦੇ ਸ਼ਹੀਦ ਊਧਮ ਪਾਰਕ ਚ ਲੱਗੇ ਸ਼ਹੀਦ ਊਧਮ ਸਿੰਘ ਦੇ ਆਦਮਕੱਦ ਬੁੱਤ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਨੇ ਆਪਣੀ ਟੀਮ ਸਮੇਤ ਪੁੱਜ ਕੇ ਸ਼ਹੀਦ ਨੂੰ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਸ਼ਹੀਦ ਊਧਮ ਸਿੰਘ ਜਿੰਦਾਬਾਦ , ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਦੇ ਨਾਅਰੇ ਲਗਾਏ । ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਮਲਕੀਤ ਥਿੰਦ ਨੇ ਕਿਹਾ ਕਿ ਜੋ ਕੋਮਾਂ ਸ਼ਹੀਦਾ ਨੂੰ ਭੁੱਲ ਜਾਦੀਆਂ ਹਨ। ਉਹ ਤਰੱਕੀ ਨਹੀ ਕਰਦੀਆਂ ਸਾਡੇ ਮਹਾਨ ਸ਼ਹੀਦਾ ਦੀ ਕੁਰਬਾਨੀ ਸਦਕਾ ਅਸੀ ਅਜਾਦ ਦੇਸ਼ ਦੇ ਵਾਸੀ ਹੈ ਪਰ ਅੱਜ 70 ਸਾਲ ਦੇ ਕਰੀਬ ਅਜਾਦ ਹੋ ੇ ਦੇਸ਼ ਦੇ ਲੋਕ ਗੰਦੀ ਰਾਜਨੀਤੀ ਕਾਰਨ ਅਜਾਦੀ ਦਾ ਨਿੱਘ ਨਹੀ ਮਾਣ ਰਹੇ ਹਜ਼ਾਰਾ ਲੋਕ ਅੱਜ ਵੀ ਆਪਣੀਆਂ ਮੁੱਢਲੀਆਂ ਸਹੂਲਤਾ ਤੋ ਵਾਝੇ ਹਨ ਜੇਕਰ ਪਿੰਡਾਂ ਵਿੱਚ ਡਿਸਪੈਸਰੀਆਂ ਹਨ ਉੱਥੇ ਡਾਕਟਰ ਨਹੀ ਜੇਕਰ ਡਾਕਟਰ ਹਨ ਦਵਾਈਆਂ ਨਹੀ ਤੇ ਲੋਕਾ ਨੂੰ ਅੱਜ ਵੀ ਆਪਣੇ ਕੰਮਾਕਾਜਾ ਲਈ ਭ੍ਰਿਸ਼ਟ ਅਧਿਕਾਰੀਆ ਤੇ ਨੇਤਾਵਾਂ ਦੇ ਤਰਲੇ ਕੱਢਣੇ ਪੈਦੇ ਹਨ । ਉਨਾ ਕਿਹਾ ਕਿ ਸਾਡੇ ਸ਼ਹੀਦਾ ਨੇ ਇਸ ਲਈ ਦੇਸ਼ ਅਜਾਦ ਨਹੀ ਕਰਵਾਇਆ ਕਿ ਇਥੇ ਲੋਕਾ ਦੇ ਜਵਾਨ ਪੁੱਤ ਨਸ਼ਿਆ ਨਾਲ ਮਰਨ ਤੇ ਕਿਸਾਨ ਕਰਜੇ ਥੱਲੇ ਦੱਬ ਕੇ ਸਲਫਾਸ ਦੀਆ ਗੋਲੀਆ ਤੇ ਦਰੱਖਤਾ ਨਾਲ ਫਾਹੇ ਲੈਣ ਸ਼ਹੀਦਾ ਨੇ ਦੇਸ਼ ਤਾ ਅਜ਼ਾਦ ਕਰਵਾਇਆ ਸੀ ਕਿ ਸਾਰੇ ਦੇਸ਼ ਵਾਸੀ ਬਰਾਬਰ ਦੀਆ ਸਹੂਲਤਾ ਲੈਣ ਤੇ ਦੇਸ਼ ਦੀ ਅਜਾਦੀ ਦਾ ਨਿੱਘ ਮਾਣ ਸਕਣ । ਇਸ ਮੋਕੇ ਉਹਨਾ ਨਾਲ ਤਿਲਕ ਰਾਜ ਕੰਬੋਜ਼ ਪ੍ਰਧਾਨ ਕੰਬੋਜ਼ ਯੂਥ ਮਹਾਸਭਾ ਪੰਜਾਬ , ਅਸ਼ੋਕ ਕੁਮਾਰ , ਵਿਜੈ ਥਿੰਦ ਕਲੱਬ ਪ੍ਰਧਾਨ , ਸਤਪਾਲ ਥਿੰਦ ਪ੍ਰੈਸ ਸੂਬਾ ਪ੍ਰੈਸ ਸਕੱਤਰ ਕੰਬੋਜ਼ ਯੂਥ ਮਹਾਸਭਾ ਪੰਜਾਬ ,ਡਾ ਉਮ ਪ੍ਰਕਾਂਸ਼ , ਭਗਤ ਸੋਮ ਨਾਥ ,ਧੀਰਜ ਸ਼ਰਮਾ , ਜਸਵਿੰਦਰ ਸਿੰਘ ਤੋ ਇਲਾਵਾ ਅੋਰਤਾ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments: