BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਦਾ ਐਸ. ਡੀ. ਕਾਲਜ, ਜਲੰਧਰ ਨੂੰ ਨਗਰ ਨਿਗਮ, ਜਲੰਧਰ ਦੁਆਰਾ ਸਨਮਾਨਿਤ ਕੀਤਾ ਗਿਆ

ਜਲੰਧਰ 17 ਦਸੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਦਾ ਐਸ. ਡੀ. ਕਾਲਜ, ਜਲੰਧਰ ਨੂੰ ਸਮਾਰਟ ਸਿਟੀ ਘੌਸ਼ਿਤ ਕਰਨ ਵਾਲੇ ਪ੍ਰੋਜੈਕਟ ਵਿੱਚ ਯੌਗਦਾਨ ਦੇਣ ਦੇ ਕਾਰਨ ਕਾਲਜ ਨੂੰ ਨਗਰ ਨਿਗਮ, ਜਲੰਧਰ ਦੁਆਰਾ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜਲੰਧਰ ਦੇ ਮੇਅਰ ਸੁਨੀਲ ਜੋਤੀ ਤੇ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਜੀ. ਐਸ. ਖੈਹਰਾ ਦੁਆਰਾ ਦਿਤਾ ਗਿਆ। ਵਰਨਣਯੋਗ ਹੈ ਕਿ ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਦੀ ਸੁਯੋਗ ਅਗਵਾਈ, ਅਧਿਆਪਕਾਂ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਵਧ ਚੜ ਕੇ ਵੋਟਿੰਗ ਕੀਤੀ ਗਈ। ਕਾਲਜ ਦੇ ਆਸ ਪਾਸ ਦੇ ਦੁਕਾਨਦਾਰਾਂ ਨੂੰ ਜਾਗਰਿਤ ਕੀਤਾ ਗਿਆ ਤੇ ਇਲਾਕੇ ਦੇ ਘਰਾਂ ਵਿੱਚ ਜਾ ਕੇ ਸਮਾਰਟ ਸਿਟੀ ਦੇ ਮਹੱਤਵ ਬਾਰੇ ਦੱਸਿਆ ਗਿਆ। ਇਸ ਸਬੰਧ ਵਿੱਚ ਕਾਲਜੀਏਟ ਸਕੂਲ ਵਿਚ ਸੈਮੀਨਾਰ ਕਰਵਾਇਆ ਗਿਆ। ਉਸ ਸੈਮੀਨਾਰ ਵਿਚ ਨੋਡਲ ਅਫਸਰ ਸੁਰਿੰਦਰ ਕੌਰ ਨਰੂਲਾ ਨੇ ਵਿਦਿਆਰਥੀਆਂ ਨੂੰ ਸਮਾਰਟ ਸਿਟੀ ਦੇ ਮੱਹਤਵ ਬਾਰੇ ਜਾਗਰੂਕ ਕੀਤਾ। ਉਥੇ ਵਿਦਿਆਰਥੀਆਂ ਨੂੰ ਆਪਣੇ ਸ਼ਹਿਰ ਨੂੰ ਸਮਾਰਟ ਸਿਟੀ ਬਣਨ ਦੀ ਉਪਯੋਗਿਤਾ ਦੇ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ ਤਾਂ ਜੋ ਵਧ ਤੋਂ ਵਧ ਵੋਟਾਂ ਪਾਈਆਂ ਜਾਨ  ਇਸ ਸਬੰਧ ਵਿਚ ਸਾਰਿਆਂ ਨੂੰ ਪ੍ਰਿੰਸੀਪਲ ਡਾ. ਕਿਰਨ ਅਰੋੜਾ ਜੀ ਨੇ ਵਧਾਈ ਦਿੱਤੀ।

No comments: