BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ "ਵੀ ਆਰ ਆਲ ਵਨ" ਦੇ ਸੰਦੇਸ਼ ਨਾਲ ਮਨਾਇਆ ਆਰਮਡ ਫੋਰਸੇਜ ਫਲੈਗ ਡੇ

ਜਲੰਧਰ 7 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਮਾਨ ਨਗਰ ਬ੍ਰਾਂਚ ਦੇ ਵਿਦਿਆਰਥੀਆਂ ਵਲੋਂ "ਵੀ ਆਰ ਆਲ ਵਨ" ਦੇ ਸੰਦੇਸ਼ ਨਾਲ ਆਰਮਡ ਫੋਰਸੇਜ ਫਲੈਗ ਡੇ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਦੇ ਦਿਸ਼ਾਂ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਵੰਸ਼ਿਕਾ, ਜ਼ੋਆ, ਨਿਤਿਆ, ਰਜਿੰਦਰ, ਸੰਜੀਤ, ਜਤਿਨ, ਆਤੀਸ਼, ਡੇਜ਼ੀ, ਅਨੁਜ ਰਿਆ, ਰਿਤੀਕਾ, ਨੇਹਾ, ਰੀਨਾ ਆਦਿ ਨੇ ਆਪਣੇ ਚਿਹਰੇ ਉੱਤੇ ਤਿਰੰਗੇ ਝੰਡੇ ਬਣਾਕੇ ਵੀਰ ਜਵਾਨਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਸੈਲੀਊਟ ਕੀਤਾ। ਸਭ ਵਿਦਿਆਰਥੀਆਂ ਨੇ ਫੇਸ ਪੈਟਿੰਗ ਦੇ ਨਾਲ ਨਾਲ ਆਪਣੀ ਸਕੂਲ ਯੂਨੀਫਾਰਮ ਉੱਤੇ ਤਿਰੰਗੇ ਲਗਾਕੇ ਅਤੇ ਅਨੇਕਤਾ ਵਿੱਚ ਏਕਤਾ ਹੀ ਸਾਡੀ ਸ਼ਾਨ ਹੈ ਇਸ ਲਈ ਤਾਂ ਮੇਰਾ ਭਾਰਤ ਮਹਾਨ ਹੈ, ਧਰਤੀ ਬਾਂਟੀ ਸਾਗਰ ਬਾਂਟਾ ਮਤ ਬਾਂਟੋਂ ਇਨਸਾਨ ਕੋ, ਅਸੀ ਸਭ ਇੱਕ ਹਾਂ, ਯੂਨਿਟੀ ਫਾਰ ਪੀਸ ਆਦਿ ਪੋਸਟਰਸ ਬਣਾ ਇੱਕ ਰੈਲੀ ਕੱਢਦੇ ਹੋਏ ਇੱਕ ਜੁੱਟਤਾ ਦਾ ਸੰਦੇਸ਼ ਦਿੱਤਾ ਗਿਆ। ਪ੍ਰਿੰਸੀਪਲ ਸ਼੍ਰੀਤਮੀ ਆਹੂਜਾ ਨੇ ਵਿਦਿਆਰਥੀਆਂ ਨੂੰ ਆਰਮੀ ਨੂੰ ਕੈਰੀਅਰ ਦੇ ਰੂਪ ਵਿੱਚ ਚੋਣ ਕੇ ਦੇਸ਼ ਦੇ ਪ੍ਰਤੀ ਪਿਆਰ ਅਤੇ ਦੇਸ਼ ਭਗਤੀ ਦਾ ਪ੍ਰਮਾਣ ਦੇਣ ਨੂੰ ਕਿਹਾ। ਇਸ ਮੌਕੇ ਉੱਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਆਪਣੇ ਵੀਰ ਜਵਾਨਾਂ ਉੱਤੇ ਗਰਵ ਹੈ।

No comments: