BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀ ਪੰਛੀ ਬਣ ਬੋਲੇ ਸੇਵ ਬਰਡ

ਜਲੰਧਰ 8 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ ਬ੍ਰਾਂਚ ਦੇ ਵਿਦਿਆਰਥੀਆਂ ਵਲੋਂ ਜੰਗਲੀ ਜੀਵਾਂ, ਪੰਛੀਆਂ ਨੂੰ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਸੇਵ ਵਾਇਲਡ ਲਾਇਫ ਏਕਟੀਵਿਟੀ ਕਰਵਾਈ ਗਈ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਪ੍ਰਤੀਭਾ ਸੂਦ ਦੇ ਦਿਸ਼ਾਂ ਨਿਰਦੇਸ਼ਾਂ ਉੱਤੇ ਪ੍ਰੀ-ਪ੍ਰਾਈਮਰੀ ਦੇ ਵਿਦਿਆਰਥੀ ਸੁਖਲੀਨ, ਰਾਜਬੀਰ, ਪਾਰਥ, ਸਨੇਹ, ਪ੍ਰਭਲੀਨ, ਅਰਮਾਨ, ਅੰਕੁਸ਼, ਦਮਨਪ੍ਰੀਤ, ਹਰਸ਼ਿਤ, ਕਸ਼ਿਸ਼, ਮੰਨਤ, ਸਿਮਰਜੀਤ, ਜਤਿਨ, ਆਉਸ਼ੀ ਆਦਿ ਪੰਛੀਆਂ ਦਾ ਰੂਪ ਧਾਰਣ ਕਰ ਸੰਸਥਾ ਵਿੱਚ ਆਏ। ਵਿਦਿਆਰਥੀਆਂ ਵਲੋਂ ਸੇਵ ਬਰਡ, ਸੇਵ ਟ੍ਰੀ, ਸੇਵ ਵਾਇਲਡ ਲਾਇਫ ਦੇ ਪੋਸਟਰਜ਼ ਬਣਾ ਹੱਥਾਂ ਵਿੱਚ ਫੜ ਪੰਛੀਆਂ ਨੂੰ ਕੈਦ ਨਾ ਕਰਣ, ਵਣਾਂ ਦੀ ਕਟਾਈ ਨਾ ਕਰਣ, ਅਤੇ ਆਪਣੇ ਘਰਾਂ ਦੇ ਬਾਹਰ ਪਾਣੀ ਦੇ ਭਰੇ ਕਟੋਰੇ ਰੱਖਣ ਨੂੰ ਕਿਹਾ ਤਾਂਕਿ ਉਨ੍ਹਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਉੱਤੇ ਵਿਦਿਆਰਥੀਆਂ ਵਲੋਂ ਜੰਗਲੀ ਜੀਵਨ ਉੱਤੇ ਆਧਾਰਿਤ ਇੱਕ ਲਘੂ ਨਾਟਿਕਾ ਵੀ ਪੇਸ਼ ਕੀਤੀ ਗਈ। ਪ੍ਰਿੰਸੀਪਲ ਸ਼੍ਰੀਮਤੀ ਸੂਦ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲ਼ਾਘਾ ਕਰਦੇ ਹੋਏ ਕਿਹਾ ਕਿ ਜੰਗਲ ਜੀਵ ਮਨੁੱਖ ਦੇ ਮਿੱਤਰ ਹਨ ਅਤੇ ਮਾਨਵੀ ਜੀਵਨ ਇਸ ਤੋਂ ਪ੍ਰਭਾਵਿਤ ਹੈ ਇਸ ਲਈ ਉਨ੍ਹਾਂਨੂੰ ਬਚਾਉਣਾ ਸਾਡੀ ਡਿਊਟੀ ਹੈ।

No comments: