BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀਜਸ ਐਂਡ ਮੇਰੀ ਕਾਂਨਵੈਂਟ ਸਕੂਲ ਦਾ ਸਲਾਨਾ ਦਿਵਸ ਸ਼ਾਨੋ ਸ਼ੌਕਤ ਨਾਲ ਸੰਪੰਨ

ਗੁਰੂਹਰਸਹਾਏ 15 ਦਸੰਬਰ (ਮਨਦੀਪ ਸਿੰਘ ਸੋਢੀ)- ਸਕੂਲ ਵਿੱਚ ਜਿਥੇ ਬੱਚਿਆਂ ਦੀ ਪੜਾਈ ਨੂੰ ਦੇਖ ਕੇ ਮਾਪਿਆਂ ਦਾ ਦਿਲ ਖੁਸ਼ ਹੁੰਦਾ ਹੈ, ਉਥੇ ਹੀ ਸਕੂਲ ਦੇ ਸਲਾਨਾ ਦਿਵਸ ਵਿੱਚ ਆਪਣੇ ਬੱਚਿਆਂ ਨੂੰ ਭਾਗ ਲੈਂਦੇ ਦੇਖ ਕੇ ਉਹਨਾਂ ਦੀ ਛਾਤੀ ਮਾਨ ਨਾਲ ਚੋੜੀ ਹੋ ਜਾਂਦੀ ਹੈ। ਇਸੇ ਤਰਾਂ ਦੀ ਦੇਖਣ ਨੂੰ ਮਿਲਿਆਂ ਗੁਰੂੁਹਰਸਹਾਏ ਦੇ ਜੀਜਸ ਐਂਡ ਮੇਰੀ ਕਾਂਨਵੇਂਟ ਸਕੂਲ ਵਿੱਚ, ਜਿਥੇ ਸਕੂਲ ਦੇ ਸਲਾਨਾ ਦਿਵਸ ਵਿੱਚ ਮਾਪਿਆਂ ਵੱਲੋ ਆਪਣੇ ਬੱਚਿਆਂ ਭਾਗ ਲੈਂਦੇ ਦੇਖ ਕੇ ਸੀਨਾ ਚੋੜਾ ਹੋਇਆ। ਸਲਾਨਾ ਦਿਵਸ ਦੇ ਸੰਪੰਨ ਹੋਣ ਤੇ ਮਾਪਿਆਂ ਨੇ ਸਕੂਲ ਦੀ ਪ੍ਰਿੰਸੀਪਲ ਏਕਤਾ ਮੁੰਜਾਲ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਮੁੱਖ ਤੌਰ ਤੇ ਪਹੁੰਚੇ  ਮੁੱਖ ਮਹਿਮਾਨ ਡੀ.ਵੀ.ਐਮ. ਤੇਜਾ (ਫਲਾਇਟ ਲੈਫਟੀਨੈਂਟ ਇੰਡਿਅਨ ਏਅਰ ਫੋਰਸ) ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਮਾਪਿਆਂ ਵੱਲੋ ਬਹੁਤ ਸ਼ਲਾਘਾ ਕੀਤਾ ਗਈ। ਇਸ ਮੌਕੇ ਤੇ ਜੇ.ਐਨ ਐਯੁਕੇਸ਼ਨ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਜਨਕ ਰਾਜ ਮੁੰਜਾਲ ਨੇ ਸੰਬੋਧਨ ਕਰਦੇ ਕਿਹਾ ਕਿ ਬੱਚਿਆਂ ਵੱਲੋ ਪੂਰੇ ਸਾਲ ਦੀ ਕੀਤੀ ਗਈ ਮਿਹਨਤ ਨੂੰ ਜੇਕਰ ਦੇਖਣਾ ਹੋਵੇ ਤਾਂ ਇਹਨਾਂ ਪ੍ਰੋਗਰਾਮਾਂ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਇਸ ਮੌਕੇ ਤੇ ਸਕੂਲ ਦੀ ਮੈਨੇਜਮੇਟ ਕਮੇਟੀ ਤੋਂ ਇਲਾਵਾ ਸਕੂਲ ਦੇ ਸਾਰੇ ਸਟਾਫ ਵੱਲੋ ਕੀਤੀ ਮਿਹਨਤ ਵੀ ਦੇਖਣ ਨੂੰ ਮਿਲੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਪਿਆਂ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਇਸ ਪ੍ਰੋਗਰਾਮ ਵਿੱਚ ਭਾਗ ਲੈਂਦੇ ਦੇਖ ਕੇ ਉਹਨਾਂ ਨੂੰ ਕਾਫੀ ਖੁਸੀ ਮਹਿਸੂਸ ਹੋ ਰਹੀ ਹੈ ਅਤੇ ਇਹੋ ਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ਦਾ ਆਤਮ ਵਿਸ਼ਵਾਸ਼ ਵਧਦਾ ਹੈ। ਸਲਾਨਾ ਦਿਵਸ ਵਿੱਚ ਕਈ ਤਰਾਂ ਦੀਆਂ ਆਇਟਮਾਂ ਦਿਖਾਈਆਂ ਗਈਆਂ, ਜਿਹਨਾਂ ਵਿੱਚ ਐਲ.ਈ.ਡੀ. ਡਾਂਸ, ਗਨੇਸ਼ ਵੰਦਨਾ, ਅਤੇ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਣ ਵਾਲੇ ਕਈ ਪ੍ਰੋਗਰਾਮਾਂ ਦੀ ਮਾਪਿਆਂ ਵੱਲੋ ਕਾਫੀ ਪ੍ਰਸੰਸ਼ਾ ਕੀਤੀ ਗਈ। ਮੁੱਖ ਮਹਿਮਾਨ ਨੇ ਬੱਚਿਆਂ ਅਤੇ ਮਾਪਿਆਂ  ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਇਹੋ ਜਿਹੇ ਬੱਚੇ ਹੀ ਅਗੇ ਜਾ ਕੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਂਦੇ ਹਨ। ਉਹਨਾਂ ਕਿਹਾ ਕਿ ਸਕੂਲ ਵੱਲੋ ਕੀਤੇ ਇਸ ਉਪਰਾਲੇ ਨਾਲ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਸਕੂਲ ਦੇ ਸਾਰੇ ਸਟਾਫ ਦੀ ਮਿਹਨਤ ਨੂੰ ਦੇਖ ਕੇ ਵੀ ਉਹਨਾਂ ਦਾ ਦਿਲ ਬਾਗ ਬਾਗ ਹੋਇਆ ਹੈ। ਇਸ ਮੌਕੇ ਤੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸਕੂਲ ਦਾ ਸਾਰਾ ਸਟਾਫ ਹਾਜਰ ਸੀ।

ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਜਨਕ ਰਾਜ ਮੁੰਜਾਲ

No comments: