BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ

  • ਨਿਊਜ਼ੀਲੈਂਡ ਪਾਸਪੋਰਟ ਦਫਤਰ 23 ਦਸੰਬਰ ਤੋਂ 4 ਜਨਵਰੀ ਤੱਕ ਰਹਿਣਗੇ ਬੰਦ
  • -ਲੋਹੜੀ 'ਤੇ ਇੰਡੀਆ ਜਾਣ ਵਾਲੇ ਬਣਾ ਲਓ ਪਹਿਲਾਂ
ਆਕਲੈਂਡ-10 ਦਸੰਬਰ-(ਹਰਜਿੰਦਰ ਸਿੰਘ ਬਸਿਆਲਾ)-ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਨਿਊਜ਼ੀਲੈਂਡ ਇੰਟਰਨਲ ਅਫੇਅਰਜ਼ ਮੰਤਰਾਲੇ ਵੱਲੋਂ ਆਪਣੇ ਸਾਰੇ ਪਾਸਪੋਰਟ ਦਫਤਰ 23 ਦਸੰਬਰ, 2016 ਸ਼ਾਮ 5 ਵਜੇ ਤੋਂ ਲੈ ਕੇ 4 ਜਨਵਰੀ 2017 ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਐਮਰਜੈਂਸੀ ਹਾਲਤਾਂ ਦੇ ਵਿਚ ਕਾਲ ਆਊਟ ਸਰਵਿਸ ਜਾਰੀ ਰਹੇਗੀ ਪਰ ਉਸ ਦੇ ਲਈ ਅਗਾਊਂ ਅਪਾਉਨਮੈਂਟ ਲੈਣੀ ਪਵੇਗੀ। ਸੰਪਰਕ ਸੈਂਟਰ 28, 29 ਅਤੇ 30 ਦਸੰਬਰ ਨੂੰ ਸਵੇਰੇ 8.30 ਤੋਂ ਸ਼ਾਮ 5 ਵਜੇ ਤੱਕ ਸਿਰਫ ਅਤਿ ਜਰੂਰੀ ਕਾਰਜਾਂ ਲਈ ਖੁੱਲ੍ਹੇ ਰਹਿਣਗੇ। ਵਲਿੰਗਟਨ ਦਫਤਰ ਭੁਚਾਲ ਤੋਂ ਬਾਅਦ ਪਹਿਲਾਂ ਹੀ ਅਗਲੇ ਹੁਕਮਾਂ ਤੱਕ ਬੰਦ ਹੈ ਪਰ ਆਰਜ਼ੀ ਤੌਰ 'ਤੇ ਦਫਤਰ ਲੈਵਲ 1, 147 ਲੈਮਬਟਨ ਕੁਏ ਵਿਖੇ ਅਤਿ ਜਰੂਰੀ ਕਾਰਜ ਵਾਸਤੇ ਖੋਲ੍ਹਿਆ ਗਿਆ ਹੈ। ਸੋ ਲੋਹੜੀ ਮੌਕੇ ਇੰਡੀਆ ਜਾਣ ਵਾਲੇ ਛੁੱਟੀਆਂ ਤੋਂ ਪਹਿਲਾਂ-ਪਹਿਲਾਂ ਆਪਣੇ ਪਾਸਪੋਰਟ ਚੈਕ ਕਰਕੇ ਰੀਨਿਊ ਕਰ ਸਕਦੇ ਹਨ।

No comments: