BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਕੁਇਜ ਮੁਕਾਬਲਾ

ਜਲੰਧਰ 15 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਖਾਂਬਰਾ ਬ੍ਰਾਂਚ ਵਿੱਚ "ਇੰਟਰ ਹਾਊਸ ਨਉ ਹਾਊ ਕੁਇਜ ਮੁਕਾਬਲਾ" ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਚੌਥੀ ਤੋਂ ਸੱਤਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਕੁਇਜ ਵਿੱਚ ਭਾਗ ਲਿਆ ਜਿਨ੍ਹਾਂ ਨੂੰ 4 ਟੀਮਾਂ ਵਿੱਚ ਵੰਡਿਆ ਗਿਆ।ਮੁਕਾਬਲੇ ਵਿੱਚ ਵਿਦਿਆਰਥੀਆਂ ਤੋਂ ਸਾਇੰਸ, ਸੋਸ਼ਲ ਸਟਡੀਜ, ਜ਼ੀ.ਕੇ ਆਦਿ ਦੇ ਸਵਾਲ ਪੁੱਛੇ ਗਏ। ਇਸ ਮੁਕਾਬਲੇ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਦਿਮਾਗੀ ਸ਼ਕਤੀ ਨੂੰ ਵਧਾਉਣਾ ਸੀ। ਇਸ ਮੌਕੇ ਉੱਤੇ ਗੁਰਕੀਰਤ, ਚੰਦਨ, ਮੁਸਕਾਨ, ਸੋਫਿਆ ਨੇ ਪਹਿਲਾ ਸਥਾਨ, ਗੀਤਾਂਜਲੀ, ਈਸ਼ਾਨ, ਸੁਖਨੂਰ, ਪ੍ਰਥਮ ਦੂਸਰਾ, ਖੁਸ਼ਪ੍ਰੀਤ, ਨਿਮਰਤਾ, ਸਾਹਿਲ, ਭਰਤਵੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਜੈਤੂ ਰਹੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇ ਨਾਲ ਸਨਮਾਨਿਤ ਕਰਦੇ ਹੋਏ ਕਿਹਾ ਕਿ ਕੁਵਿਜ ਮੁਕਾਬਲੇ ਵਰਗੀ ਐਕਟੀਵਿਟੀਜ਼ ਵਿਦਿਆਰਥੀਆਂ ਦੀ ਜਰਨਲ ਨਾਲੇਜ ਵਧਾਉਣ ਅਤੇ ਪਬਲਿਕ ਵਿੱਚ ਬੋਲਣ ਦਾ ਕਾਂਫਿਡੇਂਸ ਵਧਾਉਦਾ ਹੈ।

No comments: