BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਬੇਟੀ ਬਚਾਉ, ਬੇਟੀ ਪੜਾਉ ਸੰਦੇਸ਼ ਨਾਲ ਪਿੰਡ ਫੋਲੜੀਵਾਲ ਵਿੱਚ ਰੈਲੀ

ਜਲੰਧਰ 13 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਸਕੂਲ ਧੀਨਾ ਬ੍ਰਾਂਚ ਦੇ ਵਿਦਿਆਰਥੀਆਂ ਤੋਂ ਬੇਟੀ ਬਚਾਉ, ਬੇਟੀ ਪੜਾਉ ਦਾ ਸੰਦੇਸ਼ ਦਿੰਦੇ ਹੋਏ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਜੋਤੀ ਸ਼੍ਰੀਵਾਸਤਵ ਨੇ ਨਰਸਰੀ ਤੋਂ ਚੌਂਥੀ ਕਲਾਸ ਤੱਕ ਦੇ ਵਿਦਿਆਰਥੀਆਂ ਰੈਲੀ ਨੈਨਾ, ਮੰਨਤ, ਧਰਮਾ, ਜਾਨਵੀ, ਮਮਤਾ, ਨਵਪ੍ਰੀਤ, ਆਕਾਂਕਸ਼ਾ, ਵੰਦਨਾ, ਕਿਰਤਦੀਪ, ਖੁਸ਼ਮੀਤ, ਹਰਲੀਨ, ਲਵਪ੍ਰੀਤ, ਯੀਆਨਾ, ਪ੍ਰੀਤ ਆਦਿ ਨੇ ਰੈਲੀ ਵਿੱਚ ਭਾਗ ਲਿਆ। ਪ੍ਰਿੰਸੀਪਲ ਸ਼੍ਰੀਮਤੀ ਜੋਤੀ ਸ਼੍ਰੀਵਾਸਤਵ ਨੇ ਰੈਲੀ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ ਰੈਲੀ ਸਕੂਲ ਤੋਂ ਸ਼ੁਰੂ ਹੋਕੇ ਪਿੰਡ ਫੋਲਡੀਵਾਲ ਵਿੱਚ ਗਈ। ਜਿੱਥੇ ਸਰਪੰਚ ਅਤੇ ਪੰਚਾਂ ਵਲੋਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੇ ਕੰੰਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਤੋਂ ਅੱਗੇ ਚਾਹੇ ਖੇਡਾਂ ਦਾ ਖੇਤਰ ਹੋਵੇ ਜਾ ਸਿੱਖਿਆ, ਸਾਇੰਸ, ਡਾਕਟਰੀ, ਇੰਜੀਨਿਅਰਿੰਗ ਹੀ ਕਿਉਂ ਨਾ ਹੋਵੇ। ਪਿੰਡ ਵਾਸੀਆਂ ਵਲੋਂ ਵਿਦਿਆਰਥੀਆਂ ਦੀ ਪ੍ਰੰਸ਼ਸਾ ਕੀਤੀ ਗਈ। ਸ਼੍ਰੀਮਤੀ ਜੋਤੀ ਸ਼੍ਰੀਵਾਸਤਵ ਨੇ ਕਿਹਾ ਕਿ ਲੜਕੀਆਂ ਹੁਣ ਸਿਰਫ ਬੇਗਾਨਾ ਦਾ ਪੈਸਾ ਨਹੀਂ ਰਿਹਾ ਸਗੋਂ ਮਾਂਪਿਆਂ ਦੀ ਲੜਕਿਆਂ ਦੀ ਜ਼ਿਆਦਾ ਸੇਵਾ ਕਰਦੀ ਹੈ।

No comments: