BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊ ਯੂਕੀਨ ਟੇਲਰ ਦੇ ਮਾਲਕ ਉਪਰ ਜਾਨਲੇਵਾ ਹਮਲਾਂ ਕਰਨ ਵਾਲੇ ਅਗਿਆਤ ਵਿਅਕਤੀਆਂ ਤੇ ਪਰਚਾ ਦਰਜ਼

ਜਾਣਕਾਰੀ ਦਿੰਦਾ ਹੋਇਆ ਪ੍ਰੀੜਤ
ਗੁਰੂਹਰਸਹਾਏ, 15 ਦਸੰਬਰ (ਮਨਦੀਪ ਸਿੰਘ ਸੋਢੀ)- ਸ਼ਹਿਰ ਗੁਰੂਹਰਸਹਾਏ ਦੀ ਸ਼੍ਰੀ ਮੁੱਕਤਸਰ ਸਾਹਿਬ ਰੋੜ ਤੇ ਬੀਤੀ ਰਾਤ ਨਿਊ ਯੂਨੀਕ ਟੇਲਰ ਦੇ ਮਾਲਕ ਰਜਵੰਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਗੁਰੂਹਰਸਹਾਏ ਉਪਰ ਜਾਨਵੇਲਾ ਹਮਲਾ ਕਰਨ ਵਾਲੇ ਦੋ ਅਗਿਆਤ ਵਿਅਕਤੀਆਂ ਤੇ  ਮੁਕੱਦਮਾਂ ਨੰ: 170 ਧਾਰਾਂ 307, 34, ਆਈ.ਪੀ.ਸੀ ਆਰਮ ਐਕਟ 25/27 ਦੇ ਤਹਿਤ ਕੇਸ ਦਰਜ਼ ਕਰ ਲਿਆ ਗਿਆ। ਇਸ ਹਾਦਸੇ ਸਬੰਧੀ ਪੀੜਤ ਰਜਵੰਤ ਸਿੰਘ ਨੇ ਦੱਸਿਆਂ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਬਜਾਰ ਵਿੱਚੋ ਸਬਜੀ ਲੈਣ ਗਿਆ ਸੀ। ਕਿ ਅਚਾਨਕ ਦੌ ਵਿਅਕਤੀ ਜੋ ਕਿ ਕਾਲੇ ਰੰਗ ਦੇ ਸਪਲੈਡਰ ਮੋਟਰਸਾਈਕਲ ਤੇ ਸਵਾਰ ਸਨ ਨੇ ਅਚਾਨਕ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਉਪਰ ਸਿੱਧਾ ਪਿਸਤੋਲ ਨਾਲ ਫਾਈਰ ਕਰ ਦਿੱਤਾ ਪਰ ਉਹ ਥੱਲੇ ਨੂੰ ਝੁਕ ਗਿਆ ਜਿਸ ਕਰਕੇ ਗੋਲੀ ਸਭਰਵਾਲ ਬੂਟ ਹਾਊਸ ਦੇ ਸ਼ਟਰ ਵਿੱਚ ਵੱਜ ਗਈ। ਹਮਾਲਵਰ  ਹਵਾਈ ਫਾਈਰ ਕਰਦੇ ਹੋਏ, ਫਵਾਰਾ ਚੌਕ ਵੱਲ ਨੂੰ  ਮੋਟਰਸਾਈਕਲ ਭਜਾ ਲੈ ਗਏ। ਇਸ ਘਟਨਾ ਸਬੰਧੀ ਐਸ.ਐਚ.ਓ ਛਿੰਦਰਪਾਲ ਸਿੰਘ ਕਿਹਾ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

No comments: