BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਖੁਸ਼ੀਆਂ ਨਾਲ ਮਨਾਇਆ

ਜਲੰਧਰ 5 ਜਨਵਰੀ (ਜਸਵਿੰਦਰ ਆਜ਼ਾਦ)- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼੍ਰੋਮਣੀ ਸੁਧਾਰ ਸਭਾ ਪੰਜਾਬੀ ਬਾਗ (ਰਜਿ.), ਜਲੰਧਰ ਅਤੇ ਸਮੂਹ ਪੰਜਾਬੀ ਬਾਗ ਨਿਵਾਸੀਆਂ ਨੇ ਮਿਲ ਕਰ ਕੇ ਸ਼ਰਧਾ ਅਤੇ ਖੁਸ਼ੀਆਂ ਨਾਲ ਮਨਾਇਆ। ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਬੀਬੀਆਂ ਦਾ ਜਥਾ ਪੰਜਾਬੀ ਬਾਗ, ਬੱਚਿਆਂ ਦੇ ਜਥੇ ਅਤੇ ਭਾਈ ਸੁਖਦੇਵ ਸਿੰਘ ਜੀ ਦੇ ਜਥੇ ਵਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਸਬੰਧੀ ਇਤਿਹਾਸ ਤੇ ਚਾਨਣਾ ਪਾਇਆ ਗਿਆ। ਪ੍ਰਧਾਨ -ਅਨੂਪ ਸਿੰਘ ਘੁਮਣ, ਉਪ ਪ੍ਰਧਾਨ - ਪ੍ਰਵੇਸ਼ ਕੁਮਾਰ ਸ਼ਰਮਾ, ਸੀ. ਪ੍ਰਧਾਨ - ਗੁਰਦੇਵ ਸਿੰਘ ਭਿੰਡਰ, ਚੇਅਰਮੈਨ - ਸਰਵਣ ਸਿੰਘ, ਸੈਕਟਰੀ - ਸੋਹਣ ਸਿੰਘ ਆਜਾਦ, ਸੈਕਟਰੀ - ਕੁਲਵੰਤ ਸਿੰਘ ਸੈਣੀ, ਖਜਾਨਚੀ - ਗੁਰਦਿਆਲ ਸਿੰਘ, ਮੈਬਰ - ਸੁਰੇਸ਼ ਕੁਮਾਰ, ਜੋਰਾਵਰ ਸਿੰਘ, ਜਸਵਿੰਦਰ ਸਿੰਘ, ਮਹਿੰਗਾ ਸਿੰਘ ਅਤੇ ਸਮੂਹ ਪੰਜਾਬੀ ਬਾਗ ਸੰਗਤ ਹਾਜ਼ਰ ਸਨ।

No comments: