BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਵਿੱਚ ਪਿਛਲੇ 4 ਸਾਲਾਂ ਦੌਰਾਨ ਸੜਕ ਦੁਰਘਟਨਾਵਾਂ ਵਿੱਚ ਜਾਨ ਗਵਾਉਣ ਵਾਲਿਆਂ ਵਿਚ 362 ਨੇ ਨਹੀਂ ਸੀ ਬੰਨੀ ਸੀਟ ਬੈਲਟ

  • ਨਾ ਭੁੱਲੋ ਸੀਟ ਬੈਲਟ ਲਗਾਉਣਾ
  • ਸਾਲ 2016 ਦੇ ਵਿਚ ਮਰਨ ਵਾਲਿਆਂ ਦੀ ਗਿਣਤੀ 100
  • ਆਕਲੈਂਡ ਖੇਤਰ ਦੇ ਵਿਚ ਹੋਈਆਂ ਜਿਆਦਾ ਘਟਨਾਵਾਂ

ਆਕਲੈਂਡ 11 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਪੁਲਿਸ ਹਮੇਸ਼ਾਂ ਇਸ ਗੱਲ ਲਈ ਉਤਸ਼ਾਹਿਤ ਕਰਦੀ ਰਹਿੰਦੀ ਹੈ ਕਿ ਲੋਕ ਡ੍ਰਾਈਵਿੰਗ ਦੌਰਾਨ ਸੀਟ ਬੈਲਟ ਜਰੂਰ ਲਗਾ ਕੇ ਰੱਖਣ ਤਾਂ ਕਿ ਸੜਕੀ ਦੁਰਘਟਨਾ ਦੇ ਵਿਚ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਪਰ ਇਸ ਵਿਕਸਤ ਦੇਸ਼ ਦੇ ਵਿਚ ਵੀ ਲੋਕ ਅਜਿਹੀ ਅਣਗਹਿਲੀ ਕਰਦੇ ਰਹਿੰਦੇ ਹਨ। ਤਾਜ਼ਾ ਅੰਕੜੇ ਦਸਦੇ ਹਨ ਪਿਛਲੇ ਚਾਰ ਸਾਲਾਂ ਦੇ ਵਿਚ ਬਿਨਾਂ ਬੈਲਟ ਦੇ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। 2012 ਦੇ ਵਿਚ ਇਹ ਗਿਣਤੀ 57, 2013 ਦੇ ਵਿਚ 58, 2014 ਦੇ ਵਿਚ 56, 2015 ਦੇ ਵਿਚ 91 ਅਤੇ 2016 ਦੇ ਵਿਚ 100 ਜਾਨਾਂ ਗਈਆਂ ਹਨ। ਸੋ ਪਿਛਲੇ ਚਾਰ ਸਾਲਾਂ ਦੇ ਵਿਚ 362  ਲੋਕਾਂ ਨੇ ਸੀਟ ਬੈਲਟ ਨਾ ਲਗਾਈ ਹੋਣ ਕਰਕੇ ਆਪਣੀ ਜਾਨ ਗਵਾ ਲਈ।
ਪੁਲਿਸ ਨੇ ਅਪੀਲ ਕੀਤੀ ਹੈ ਕਿ ਸੀਟ ਬੈਲਟ ਲਗਾਉਣ ਵਾਸਤੇ 2 ਸਕਿੰਟ ਦਾ ਸਮਾਂ ਲਗਦਾ ਹੈ ਜਿਸ ਦੇ ਨਾਲ ਮੂਹਰਲੀ ਸੀਟ ਉਤੇ ਸੜਕ ਦੁਰਘਟਨਾ ਕਾਰਨ ਜਾਨ ਚਲੇ ਜਾਣ ਦਾ ਖਤਰਾ 50% ਘੱਟ ਜਾਂਦਾ ਹੈ ਜਦ ਕਿ ਪਿਛਲੀ ਸੀਟ ਉਤੇ ਬੈਠੇ ਦਾ 75% ਖਤਰਾ ਘਟ ਜਾਂਦਾ ਹੈ। ਅੰਕੜੇ ਦਸਦੇ ਹਨ ਕਿ ਆਕਲੈਂਡ ਖੇਤਰ ਦੇ ਵਿਚ ਅਜਿਹੀਆਂ ਘਟਨਾਵਾਂ ਜਿਆਦਾ ਹੋਈਆਂ ਹਨ।

No comments: