BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲੰਧਰ ਜ਼ਿਲ੍ਹੇ ਵਿਚ 56 ਨਾਮਜ਼ਦਗੀ ਪੱਤਰ ਦਾਖਲ, ਹੁਣ ਤੱਕ ਕੁੱਲ 79 ਨਾਮਜ਼ਦਗੀਆਂ

18 ਜਨਵਰੀ ਨਾਮਜ਼ਦਗੀ ਭਰਨ ਦਾ ਆਖਰੀ ਦਿਨ
ਜਲੰਧਰ 17 ਜਨਵਰੀ (ਜਸਵਿੰਦਰ ਆਜ਼ਾਦ)-
ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਜਲੰਧਰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਅੱਜ 17 ਜਨਵਰੀ ਨੂੰ 56 ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜ਼ਿਲ੍ਹੇ ਭਰ ਵਿਚ 23 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜਿਸ ਨਾਲ ਹੁਣ ਤੱਕ ਕੁੱਲ 79 ਨਾਮਜ਼ਦਗੀ ਪੱਤਰ ਦਾਖਿਲ ਕੀਤੇ ਜਾ ਚੁੱਕੇ ਹਨ।ਕੱਲ 18 ਜਨਵਰੀ ਨੂੰ ਨਾਮਜ਼ਦਗੀ ਦਾਖਲ ਕਰਨ ਦਾ ਆਖਰੀ ਦਿਨ ਹੈ। ਜ਼ਿਲ੍ਹਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਅੱਜ ਨਕੋਦਰ ਵਿਚ 11, ਫਿਲੌਰ ਵਿਚ 6, ਸ਼ਾਹਕੋਟ 3, ਕਰਤਾਰਪੁਰ 7, ਜਲੰਧਰ ਪੱਛਮੀ 3, ਜਲੰਧਰ ਕੇਂਦਰੀ 6, ਜਲੰਧਰ ਉਤੱਰੀ 7, ਜਲੰਧਰ ਕੈਂਟ 9 ਅਤੇ ਆਦਮਪੁਰ ਤੋਂ 4 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਉਤੱਰੀ ਹਲਕੇ ਤੋਂ ਆਪਣਾ ਪੰਜਾਬ ਪਾਰਟੀ ਵਲੋਂ ਨਰੇਸ਼ ਗੁਪਤਾ ਨੇ ਮੁੱਖ ਉਮੀਦਵਾਰ ਜਦ ਕਿ ਸੀਮਾ ਗੁਪਤਾ ਨੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਤੋਂ ਇਲਾਵਾ ਭਾਜਪਾ ਵਲੋਂ ਕੇ.ਡੀ.ਭੰਡਾਰੀ ਮੁੱਖ ਉਮੀਦਵਾਰ ਅਤੇ ਨੀਨਾ ਭੰਡਾਰੀ ਕਵਰਿੰਗ ਉਮੀਦਵਾਰ, ਆਮ ਆਦਮੀ ਪਾਰਟੀ ਵਲੋਂ ਗੁਲਸ਼ਨ ਸ਼ਰਮਾ ਮੁੱਖ ਉਮੀਦਵਾਰ ਅਤੇ ਅਜੇ ਕੁਮਾਰ ਕਵਰਿੰਗ ਉਮੀਦਵਾਰ ਅਤੇ ਬਹੁਜਨ ਮੁਕਤੀ ਪਾਰਟੀ ਵਲੋਂ ਕੇਵਲ ਭੱਟੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਲੋਂ ਮਨੋਰੰਜਨ ਕਾਲੀਆਂ ,ਨੈਸ਼ਨਲੀਸਟ ਕਾਂਗਰਸ ਪਾਰਟੀ ਵਲੋਂ ਰਣਵੀਰ ਸਿੰਘ,ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਰਜਿੰਦਰ ਬੇਰੀ ਮੁੱਖ ਉਮੀਦਵਾਰ ਅਤੇ ੳਮਾ ਬੇਰੀ ਕਵਰਿੰਗ ਉਮੀਦਵਾਰ, ਆਮ ਆਦਮੀ ਪਾਰਟੀ ਵਲੋਂ ਡਾ ਸੰਜੀਵ ਸ਼ਰਮਾਂ ਮੁੱਖ ਉਮੀਦਵਾਰ ਅਤੇ ਸੰਦੀਪ ਸ਼ਰਮਾਂ ਵਲੋਂ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਗਏ ਹਨ।
ਫ਼ਿਲੌਰ ਵਿਧਾਨ ਸਭਾ ਹਲਕੇ ਤੋਂ ਰੈਵਲੁਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆਂ ਵਲੋਂ ਪਰਮਜੀਤ ਮੁੱਖ ਉਮੀਦਵਾਰ ਅਤੇ ਅਜੈ ਕੁਮਾਰ ਕਵਰਿੰਗ ਉਮੀਦਵਾਰ , ਸ਼ੋ੍ਰਮਣੀ ਅਕਾਲੀ ਦਲ  ਵਲੋਂ ਬਲਦੇਵ ਸਿੰਘ ਮੁੱਖ ਉਮੀਦਵਾਰ ਅਤੇ ਗੁਰਮੁੱਖ ਸਿੰਘ ਕਵਰਿੰਗ ਉਮੀਦਵਾਰ, ਬਸਪਾ ਵਲੋਂ ਹਰਜਿੰਦਰ ਕੌਰ ਅਤੇ ਲੋਕ ਇੰਨਸਾਫ਼ ਪਾਰਟੀ ਵਲੋਂ ਸੰਜੈ ਕੁਮਾਰ ਨੇ ਕਾਗਜ਼ ਦਾਖਲ ਕੀਤੇ। ਨਕੌਦਰ ਵਿਧਾਨ ਸਭਾ ਹਲਕੇ ਤੋਂ ਰੈਵਲੁਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆਂ ਤੋਂ ਸੰਤੋਖ ਸਿੰਘ ,ਆਮ ਆਦਮੀ ਪਾਰਟੀ ਵਲੋਂ ਸਰਵਣ ਸਿੰਘ ਮੁੱਖ ਉਮੀਦਵਾਰ ਅਤੇ ਮੁਨੀਸ਼ ਕੁਮਾਰ ਕਵਰਿੰਗ ਉਮੀਦਵਾਰ,ਸ਼ੋ੍ਰਮਣੀ ਅਕਾਲੀ ਦਲ ਵਲੋਂ ਗੁਰਪ੍ਰਤਾਪ ਸਿੰਘ ਮੁੱਖ ਉਮੀਦਵਾਰ ਅਤੇ ਨਵਜੀਤ ਕੌਰ ਕਵਰਿੰਗ ਉਮੀਦਵਾਰ,ਬਹੁਜਨ ਸਮਾਜ ਪਾਰਟੀ ਅੰਬੇਡਕਰ ਵਲੋਂ ਇੰਦਰਜੀਤ ਕੌਰ ਨੇ ਕਾਗਜ਼ ਦਾਖਲ ਕੀਤੇ। ਸ਼ਾਹਕੋਟ ਹਲਕੇ ਤੋਂ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸੁਲੱਖਣ ਸਿੰਘ, ਬਹੁਜਨ ਸਮਾਜ ਪਾਰਟੀ ਅੰਬੇਡਕਰ ਵਲੋਂ ਤਾਰਾ ਸਿੰਘ, ਅਤੇ ਸੀ ਪੀ ਆਈ ਐਮ ਵਲੋਂ ਬਚਿੱਤਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ  ਸ਼ੋਮਣੀ ਅਕਾਲੀ ਦਲ ਵਲੋy ਸਤਪਾਲ ਮੁੱਖ ਉਮੀਦਵਾਰ ਅਤੇ ਦਵਿੰਦਰਪਾਲ ਕਵਰਿੰਗ ਉਮੀਦਵਾਰ, ਰਾਸ਼ਟਰੀਯ ਕਰਾਂਤੀਕਾਰੀ ਸਮਾਜਵਾਦੀ ਪਾਰਟੀ ਵਲੋਂ ਬਲਵੀਰ ਕੌਰ ,ਆਮ ਆਦਮੀ ਪਾਰਟੀ ਵਲੋਂ ਚੰਦਰ ਕੁਮਾਰ  ਮੁੱਖ ਉਮੀਦਵਾਰ ਅਤੇ ਸੁਮਨ ਕਵਰਿੰਗ ਉਮੀਦਵਾਰ ਹਨ। ਜਲੰਧਰ ਪੱਛਮੀ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਵਲੋਂ ਪਰਮਜੀਤ ,ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਸੁਸ਼ੀਲ ਕੁਮਾਰ ਮੁੱਖ ਉਮੀਦਵਾਰ ਅਤੇ ਸੁਨੀਤਾ ਕਵਰਿੰਗ ਉਮੀਦਵਾਰ ਹਨ।
ਜਲੰਧਰ ਕੈਂਟ ਹਲਕੇ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਪਰਗਟ ਸਿੰਘ ਪਵਾਰ ਮੁੱਖ ੳਮੀਦਵਾਰ ਅਤੇ ਬਰਿੰਦਰ ਪ੍ਰੀਤ ਪਵਾਰ ਕਵਰਿੰਗ ਉਮੀਦਵਾਰ,ਬਸਪਾ ਵਲੋਂ ਅਮਰੀਕ ਚੰਦ ਮੁੱਖ ਉਮੀਦਵਾਰ ਅਤੇ ਰਕੇਸ਼ ਕਵਰਿੰਗ ਉਮੀਦਵਾਰ ,ਸ਼੍ਰੋਮਣੀ ਅਕਾਲੀ ਦਲ ਵਲੋਂ ਸਰਬਜੀਤ ਸਿੰਘ ਮੱਕੜ ਮੁੱਖ ਉਮੀਦਵਾਰ ਅਤੇ ਪਰਮਜੀਤ ਸਿੰਘ ਮੱਕੜ ਵਲੋਂ ਕਵਰਿੰਗ ਉਮੀਦਵਾਰ,ਆਮ ਆਦਮੀ ਪਾਰਟੀ ਵਲੋਂ ਹਰਕ੍ਰਿਸ਼ਨ ਸਿੰਘ ਵਾਲੀਆ ਮੁੱਖ ਉਮੀਦਵਾਰ ਅਤੇ ਗੁਰਪ੍ਰੀਤ ਕੌਰ ਵਾਲੀਆ ਕਵਰੰਿਗ ਉਮੀਦਵਾਰ ਅਤੇ ਬਹੁਜਨ ਸਮਾਜ ਪਾਰਟੀ ਅੰਬੇਡਕਰ ਵਲੋਂ ਧਰਮਪਾਲ ਨੇ ਕਾਗਜ਼y ਦਾਖਲ ਕੀਤੇ। ਆਦਮਪੁਰ ਵਿਧਾਨ ਸਭਾ ਹਲਕੇ ਤੋ ਆਮ ਆਦਮੀ ਪਾਰਟੀ ਤੋਂ ਹੰਸ ਰਾਜ ਰਾਣਾ ,ਸ੍ਰੋਮਣੀ ਅਕਾਲੀ ਦਲ ਵਲੋਂ ਪਵਨ ਕੁਮਾਰ ਟੀਨੂੰ ,ਇੰਡੀਅਨ ਨੈਸ਼ਨਲ ਕਾਂਗਰਸ ਵਲੋy ਮਹਿੰਦਰ ਸਿੰਘ ਕੇ ਪੀ, ਅਤੇ ਬਸਪਾ ਵਲੋਂ ਸੇਵਾ ਸਿੰਘ ਨੇ ਕਾਗਜ ਦਾਖਲ ਕੀਤੇ।

No comments: