BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੜਤਾਲ ਉਪਰੰਤ 91 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ

ਜਲੰਧਰ 19 ਜਨਵਰੀ (ਜਸਵਿੰਦਰ ਆਜ਼ਾਦ)- ਵਿਧਾਨ ਸਭਾ ਚੋਣਾਂ-2017 ਲਈ ਜ਼ਿਲੇ 9 ਵਿਧਾਨ ਸਭਾ ਹਲਕਿਆਂ ਲਈ ਹੋਈਆਂ ਨਾਮਜ਼ਦਗੀਆਂ ਦੀ ਅੱੱਜ ਪੜਤਾਲ ਕੀਤੀ ਗਈ, ਜਿਸ ਉਪਰੰਤ 91 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ। ਜ਼ਿਲਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਪਿੱਛੋੋਂ ਆਦਮਪੁਰ ਹਲਕੇ ਤੋੋੋਂ 9, ਕਰਤਾਰਪੁਰ 12, ਨਕੋਦਰ 10, ਜਲੰਧਰ ਕੈਂਟ 10, ਜਲੰਧਰ ਉੱਤਰੀ 12, ਜਲੰਧਰ ਕੇਂਦਰੀ 10, ਜਲੰਧਰ ਪੱਛਮੀ 7, ਸ਼ਾਹਕੋਟ  11, ਅਤੇ ਫਿਲੌਰ 10 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ। ਇਸ ਪੜਤਾਲ ਉਪਰੰਤ ਵਿਧਾਨ ਸਭਾ ਹਲਕਾ ਫਿਲੌਰ ਵਿੱਚ ਬਸਪਾ ਵੱਲੋੋਂ ਅਵਤਾਰ ਸਿੰਘ ਕਰੀਮਪੁਰੀ, ਆਮ ਆਦਮੀ ਪਾਰਟੀ ਵੱਲੋੋਂ ਸਰੂਪ ਸਿੰਘ ਕਡਿਆਣਾ, ਸ਼੍ਰੋਮਣੀ ਅਕਾਲੀ ਦਲ ਵੱਲੋੋਂ ਬਲਦੇਵ ਸਿੰਘ, ਕਾਂਗਰਸ ਵੱਲੋੋਂ ਵਿਕਰਮਜੀਤ ਸਿੰਘ ਚੌਧਰੀ, ਲੋਕ ਇਨਸਾਫ ਪਾਰਟੀ ਵੱਲੋੋਂ ਸੰਜੇ ਕੁਮਾਰ, ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਵੱਲੋੋਂ ਪਰਮਜੀਤ, ਭਾਰਤੀਯ ਰਿਪਬਲੀਕਨ ਪਕਸ਼ਾ ਵੱਲੋੋਂ ਬਲਵਿੰਦਰ ਸਿੰਘ, ਜਗਨ ਨਾਥ, ਦੇਸ ਰਾਜ ਮੱਲ ਤੇ ਯਾਦਵਿੰਦਰ ਸਿੰਘ (ਸਾਰੇ ਆਜ਼ਾਦ) ਦੇ ਕਾਗਜ਼ ਸਹੀ ਪਾਏ ਗਏ ਹਨ। ਇਸੇ ਤਰਾਂ ਕਰਤਾਰਪੁਰ ਹਲਕੇ ਤੋਂ ਚੌ. ਸੁਰਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ , ਸੇਠ ਸੱਤਪਾਲ ਸ਼੍ਰੋਮਣੀ ਅਕਾਲੀ ਦਲ, ਚੰਦਰ ਕੁਮਾਰ ਆਮ ਆਦਮੀ ਪਾਰਟੀ, ਬਲਵਿੰਦਰ ਕੁਮਾਰ ਬਸਪਾ, ਗੁਰਮੁੱਖ ਸਿੰਘ ਖੋਸਲਾ ਡੈਮੋਕਰੈਟਿਕ ਭਾਰਤੀਯ ਸਮਾਜ ਪਾਰਟੀ, ਪਰਮਜੋਤ ਗਿੱਲ ਬਹੁਜਨ ਸਮਾਜ ਪਾਰਟੀ (ਅੰਬੇਦਕਰ) , ਬਲਵੀਰ ਕੌਰ ਰਾਸ਼ਟਰੀਯ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ, ਊਸ਼ਾ ਮਾਹੀ, ਲੁਭਾਇਆ ਰਾਮ, ਜੀਵਨ ਕਲਿਆਣ, ਕਸ਼ਮੀਰ ਸਿੰਘ ਘੁੱਗਸ਼ੋਰ, ਐਕਸ ਸੂਬੇਦਾਰ ਹਰੀ ਸਿੰਘ (ਸਾਰੇ ਆਜ਼ਾਦ) ਦੇ ਕਾਗਜ਼ ਸਹੀ ਪਾਏ ਗਏ ਹਨ। 
ਸ਼ਾਹਕੋਟ ਹਲਕੇ ਤੋੋਂ ਸ਼੍ਰੋਮਣੀ ਅਕਾਲੀ ਦਲ ਦੇ ਅਜੀਤ ਸਿੰਘ, ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ, ਕਾਂਗਰਸ ਦੇ ਹਰਦੇਵ ਸਿੰਘ, ਬਸਪਾ ਦੇ ਚਰਨਜੀਤ ਕੁਮਾਰ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਪਾਲ ਸਿੰਘ, ਸੀ.ਪੀ.ਆਈ (ਐਮ) ਦੇ ਬਚਿੱਤਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸੁਲੱਖਣ ਸਿੰਘ, ਆਪਣਾ ਪੰਜਾਬ ਪਾਰਟੀ ਦੇ ਹਰਸ਼ਦੀਪ ਸਿੰਘ ਸੰਧੂ, ਇੰਡੀਅਮ ਕ੍ਰਾਂਤੀਕਾਰੀ ਲਹਿਰ ਦੇ ਗੁਰਚਰਨ ਸਿੰਘ, ਬਸਪਾ (ਅੰਬੇਦਕਰ) ਦੇ ਤਾਰਾ ਸਿੰਘ ਤੇ ਗੁਰਬਖਸ਼ ਕੌਰ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।
ਜਲੰਧਰ ਪੱਛਮੀ ਹਲਕੇ ਤੋੋਂ ਕਾਂਗਰਸ ਦੇ ਸੁਸ਼ੀਲ ਕੁਮਾਰ, ਬਸਪਾ ਦੇ ਪਰਮਜੀਤ, ਭਾਜਪਾ ਦੇ ਮਹਿੰਦਰਪਾਲ, ਸ਼ਿਵ ਸੈਨਾ ਦੇ ਸੁਭਾਸ਼ ਗੌਰੀਆ, ਆਪਣਾ ਪੰਜਾਬ ਪਾਰਟੀ ਦੇ ਯੁਗਲ ਕਿਸ਼ੋਰ, ਆਮ ਆਦਮੀ ਪਾਰਟੀ ਦੇ ਦਰਸ਼ਨ ਲਾਲ, ਸੁਰਿੰਦਰ ਮਹੇ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ।
ਜਲੰਧਰ ਕੇਂਦਰੀ ਹਲਕੇ ਤੋੋਂ ਆਮ ਆਦਮੀ ਪਾਰਟੀ ਦੇ ਡਾ. ਸੰਜੀਵ ਸ਼ਰਮਾ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਤਰਨਦੀਪ ਸਿੰਘ, ਬਸਪਾ ਦੇ ਮਦਨ ਭੱਟੀ, ਭਾਜਪਾ ਦੇ ਮਨੋਰੰਜਨ ਕਾਲੀਆ, ਕਾਂਗਰਸ ਦੇ ਰਾਜਿੰਦਰ ਬੇਰੀ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਰਣਬੀਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪਰਮਿੰਦਰ ਸਿੰਘ ਚੀਮਾ, ਸ਼ਿਵ ਸੈਨਾ ਦੇ ਰੋਹਿਤ ਜੋਸ਼ੀ, ਕ੍ਰਾਂਤੀਕਾਰੀ ਯੁਵਾ ਪਾਰਟੀ ਦੇ ਵਿਕਰਮ ਕੁਲਜੀਤ ਸਿੰਘ ਤੇ ਰਾਜੇਸ਼ਵਰ ਕੁਮਾਰ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ।
ਜਲੰਧਰ ਉੱਤਰੀ ਹਲਕੇ ਤੋੋਂ ਕਾਂਗਰਸ ਦੇ ਅਵਤਾਰ ਸਿੰਘ ਜੂਨੀਅਰ, ਨੈਸਨਲਿਸਟ ਕਾਂਗਰਸ ਪਾਰਟੀ ਦੇ ਸੁਰਿੰਦਰ ਸਿੰਘ ਅਰੋੜਾ, ਬਸਪਾ ਦੇ ਹਰਦਵਾਰੀ ਲਾਲ, ਭਾਜਪਾ ਦੇ ਕੇ.ਡੀ.ਭੰਡਾਰੀ, ਆਮ ਆਦਮੀ ਪਾਰਟੀ ਦੇ ਗੁਲਸ਼ਨ ਸ਼ਰਮਾ, ਕ੍ਰਾਂਤੀਕਾਰੀ ਯੁਵਾ ਪਾਰਟੀ ਦੇ ਅੰਤਰਜੋਤ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਕੇਵਲ ਸਿੰਘ ਭਾਸੁਲਾ, ਬਹੁਜਨ ਮੁਕਤੀ ਪਾਰਟੀ ਦੇ ਕੇਵਲ ਭੱਡੀ, ਆਪਣਾ ਪੰਜਾਬ ਪਾਰਟੀ ਦੇ  ਨਰੇਸ਼ ਗੁਪਤਾ, ਅਨਿਲ ਕੁਮਾਰ ਸਿੰਘ, ਸੀਮਾ ਗੁਪਤਾ ਤੇ ਗੌਰਵ ਲੁਥਰਾ (ਸਾਰੇ ਆਜ਼ਾਦ) ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।
ਨਕੋਦਰ ਹਲਕੇ ਤੋੋਂ ਆਮ ਆਦਮੀ ਪਾਰਟੀ ਦੇ ਸਰਵਣ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ, ਕਾਂਗਰਸ ਦੇ ਜਗਬੀਰ ਸਿੰਘ ਬਰਾੜ, ਬਸਪਾ ਦੇ ਤਰਨ ਪਾਲ ਸਿੰਘ, ਬਸਪਾ (ਅੰਬੇਦਕਰ) ਦੇ ਇੰਦਰਜੀਤ ਕੌਰ, ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਸੰਤੋਖ ਸਿੰਘ, ਆਪਣਾ ਪੰਜਾਬ ਪਾਰਟੀ ਦੇ ਗੁਰਮੇਲ ਸਿੰਘ ਕਲੇਰ, ਕੁਸਮ ਸ਼ਰਮਾ, ਗੁਰਵਿੰਦਰ ਸਿੰਘ ਅਟਵਾਲ ਤੇ ਮਨੋਹਰ ਸਿੰਘ (ਸਾਰੇ ਆਜ਼ਾਦ) ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਠੀਕ ਪਾਏ ਗਏ ਹਨ।
ਜਲੰਧਰ ਕੈਂਟ ਹਲਕੇ ਤੋੋਂ ਬਸਪਾ ਦੇ ਅਮਰੀਕ ਚੰਦ, ਸ਼੍ਰੋਮਣੀ ਅਕਾਲੀ ਦਲ ਦੇ ਸਰਬਜੀਤ ਸਿੰਘ ਮੱਕੜ, ਆਮ ਆਦਮੀ ਪਾਰਟੀ ਦੇ ਹਰਕ੍ਰਿਸ਼ਨ ਸਿੰਘ ਵਾਲੀਆ, ਕਾਂਗਰਸ ਦੇ ਪਰਗਟ ਸਿੰਘ ਪਵਾਰ, ਡੈਮੋਕਰੈਟਿਕ ਪਾਰਟੀ ਆਫ ਇੰਡੀਆ (ਅੰਬੇਦਕਰ) ਦੇ ਹਰਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਗੁਰਮੁਖ ਸਿੰਘ, ਬਸਪਾ (ਅੰਬੇਦਕਰ) ਦੇ ਧਰਮਪਾਲ, ਆਪਣਾ ਪੰਜਾਬ ਪਾਰਟੀ ਦੇ ਨਰਿੰਦਰ ਸਿੰਘ, ਭਾਰਤੀਯ ਰਿਪਬਲੀਕਨ ਪਕਸ਼ਾ ਦੇ ਮਨਜੀਤ ਸਿੰਘ ਤੇ ਰਾਜਿੰਦਰ ਪਾਲ ਸਿੰਘ ਰੰਧਾਵਾ ਆਜ਼ਾਦ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।
ਆਦਮਪੁਰ ਹਲਕੇ ਤੋਂ ਬਸਪਾ ਦੇ ਸੇਵਾ ਸਿੰਘ, ਆਮ ਆਦਮੀ ਪਾਰਟੀ ਦੇ ਹੰਸ ਰਾਜ ਰਾਣਾ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਗੁਰਦਿਆਲ ਬੈਂਸ, ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ, ਕਾਂਗਰਸ ਦੇ ਮਹਿੰਦਰ ਸਿੰਘ ਕੇਪੀ, ਭਾਰਤੀਯ ਰਿਪਬਲੀਕਨ ਪਕਸ਼ਾ ਦੇ ਸੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਨਿਰਮਲ ਸਿੰਘ ਬੋਲੀਨਾ, ਜੈ ਜਵਾਨ-ਜੈ ਕਿਸਾਨ ਪਾਰਟੀ ਦੇ ਮਨਜੀਤ ਕੌਰ ਤੇ ਡੈਮੋਕਰੈਟਿਕ ਭਾਰਤੀਯ ਸਮਾਜ ਪਾਰਟੀ ਦੇ ਵਿਨੋਦ ਕੁਮਾਰ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।

No comments: