BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਬੂਟਾ ਸਕੂਲ ਵਿੱਚ ਸਲਾਨਾ ਸਮਾਰੋਹ ਕਰਾਇਆ ਗਿਆ

ਵੱਖ-ਵੱਖ ਆਇਟਮਾਂ ਪੇਸ਼ ਕਰਦੇ ਵਿਦਿਆਰਥੀ ਤੇ ਮੁੱਖ ਮਹਿਮਾਨ ਜੋਤੀ ਜਗਾਉਂਦੇ ਹੋਏ
ਜਲਾਲਾਬਾਦ 21 ਜਨਵਰੀ (ਬਬਲੂ ਨਾਗਪਾਲ)- ਰੇਲਵੇ ਰੋਡ 'ਤੇ ਮੌਜੂਦ ਸਵੀਤਰੀ ਬਬੂਟਾ ਪਬਲਿਕ ਸੀ.ਸੈਂ. ਸਕੂਲ ਵਿੱਚ ਸਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਗੁਰਦਿਆਲ ਚੋਪੜਾ , ਵਿਜੇ ਠਠਈ ਤੇ ਅਸ਼ਵਨੀ ਦਹੂਜਾ ਨੇ ਸ਼ਿਰਕਤ ਕੀਤੀ, ਇਸ ਮੌਕੇ ਮੁੱਖ ਮਹਿਮਾਨ ਵਲੋਂ ਜੋਤੀ ਜਗਾ ਕੇ ਸਮਾਰੋਰ ਦਾ ਆਗਾਜ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਸਮਾਜਿਕ ਬੁਰਾਈਆਂ ਖਿਲਾਫ ਭਰੂਣ ਹੱਤਿਆ, ਦਹੇਜ ਪ੍ਰਥਾ, ਨਸ਼ਿਆਂ ਖਿਲਾਫ ਸਕੀਟ ਤੇ ਕੋਰਿਉਗ੍ਰਾਫੀ, ਗਿੱਧਾ, ਭੰਗੜਾ, ਡਾਂਸ, ਝੂਮਰ ਆਦਿ ਦੀਆਂ ਆਈਟਮਾਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਦਵਿੰਦਰ ਕੁਮਾਰ ਨੇ ਸਕੂਲ ਦੀਆਂ ਸਲਾਨਾ ਗਤੀਵਿਧੀਆਂ 'ਤੇ ਚਾਨਣਾ ਪਾਇਆ ਤੇ ਸਕੂਲ ਦੀਆਂ ਉਪਲੱਭਦਿਆਂ ਬਾਰੇ ਜਾਣੂ ਕਰਾਇਆ। ਅੰਤ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੁਆਰਾ ਸਨਮਾਨਿਤ ਕੀਤਾ ਗਿਆ ਤੇ ਸਕੂਲ ਸਟਾਫ ਵਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿਨ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਸਕੂਲ ਦਾ ਡਾਇਰੇਕਟਰ ਨੀਰਜ ਬਬੂਟਾ (ਬਬਲੂ), ਚੇਅਰਮੇਨ ਗੁਰਦਿਆਲ ਚੋਪੜਾ, ਉਦਯੋਗਪਤੀ ਵਿਜੇ ਠਠਈ, ਮੈਨੇਜਰ ਸੋਨੀਆ ਮੈਡਮ, ਵਾਇਸ ਪ੍ਰਿਸੀਪਲ ਗੁਰਦੀਪ ਸਿੰਘ, ਅਸ਼ਵਨੀ ਦਹੂਜਾ ਬੰਟੀ ਤੇ ਸਮੂਹ ਸਟਾਫ ਮੌਜੂਦ ਸਨ।

No comments: