BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਘਰ ਘਰ ਜਾਕੇ ਦੱੱਸਿਆ ਵੋਟ ਦਾ ਮਹੱਤਵ

ਜਲੰਧਰ 21 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਬ੍ਰਾਂਚ ਦੇ ਵਿਦਿਆਰਥੀਆਂ ਵਲੋਂ "ਮਾਈ ਵੋਟ ਮਾਈ ਰਾਇਟ" ਦਾ ਸੰਦੇਸ਼ ਦਿੰਦੇ ਹੋਏ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ ਜਿਸਨੂੰ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਨੇ ਝੰਡੀ ਦਿਖਾ ਰਵਾਨਾ ਕੀਤਾ।ਇਸ ਰੈਲੀ ਵਿੱਚ 250 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਪਿੰਡ ਗਾਖਲ, ਗੱਦੋਵਾਲੀ ਅਤੇ ਸੰਮੀਪੁਰ ਵਿੱਚ ਗਏ।ਵਿਦਿਆਰਥੀਆਂ ਨੇ ਵੋਟ ਹੈ ਤਾਕਤ, ਵੋਟ ਸਾਡਾ ਹੈ ਅਧਿਕਾਰ, ਵੋਟ ਫਾਰ ਬੇਟਰ ਇੰਡੀਆ, ਅਵੇਅਰ ਯੂਥ ਅਵੇਅਰ ਇੰਡੀਆਂ ਆਦਿ ਦੇ ਪੋਸਟਰਸ ਬਣਾ ਪਿੰਡ ਦੇ ਲੋਕਾਂ ਨੂੰ ਆਪਣੀ ਪਸੰਦੀਦਾ ਸਰਕਾਰ ਬਣਾਉਣ ਲਈ ਵੋਟ ਦੇਣ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਨੇ ਘਰ-ਘਰ ਜਾਕੇ ਵੋਟ ਦਾ ਮਹੱਤਵ, ਸਭ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਆਦਿ ਬਾਰੇ ਵਿੱਚ ਦੱਸਿਆ ਅਤੇ 100 ਫੀਸਦੀ ਮਤਦਾਨ ਕਰਣ ਦਾ ਸੰਦੇਸ਼ ਦਿੱਤਾ।ਪ੍ਰਿੰਸੀਪਲ ਸ਼੍ਰੀਮਤੀ ਆਹੂਜਾ ਨੇ ਕਿਹਾ ਕਿ ਭਾਰਤ  ਲੋਕਤੰਤਰਤਾ ਵਾਲਾ ਦੇਸ਼ ਹੈ ਅਤੇ ਲੋਕਤੰਤਰ ਦੀ ਮਜਬੂਤੀ ਲਈ ਹਰ ਵੋਟ ਦਾ ਮਹੱਤਵ ਹੈ ਹਰ ਨਾਗਰਿਕ ਨੂੰ ਆਪਣਾ ਨੈਤਿਕ ਕਰਤੱਵ ਸਮਝਦੇ ਹੋਏ ਮਤਦਾਨ ਕਰਣਾ ਚਾਹੀਦਾ ਹੈ।

No comments: