BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਹੱਦੀ ਪਿੰਡਾਂ 'ਚ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮਿਲਿਆਂ ਭਰਵਾਂ ਹੁੰਗਾਰਾ

ਲੋਕਾਂ ਨੂੰ ਕਾਂਗਰਸ ਦੇੇ ਚੋਣ ਮਨੋਰਥ ਪੱਤਰ ਬਾਰੇ ਜਾਣੂ ਕਰਵਾਇਆ
ਰਾਣਾ ਗੁਰਮੀਤ ਸਿੰਘ ਸੋਢੀ ਅਤੇ ਅਨੁਮੀਤ ਸਿੰਘ ਹੀਰਾ ਸੋਢੀ ਵੱਖ-ਵੱਖ ਪਿੰਡਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ, ਤਸਵੀਰ ਮਨਦੀਪ ਸਿੰਘ ਸੋਢੀ
ਗੁਰੂਹਰਸਹਾਏ, 11 ਜਨਵਰੀ(ਮਨਦੀਪ ਸਿੰਘ ਸੋਢੀ)- ਪੰਜਾਬ ਵਿੱਚ ਚੋਣਾਂ ਦੀਆਂ ਤਰੀਕਾਂ ਤਾ ਐਲਾਨ ਹੋਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ।ਕਾਂਗਰਸ ਪਾਰਟੀ ਦੇ ਹਲਕਾ ਗੁਰੂਹਰਸਹਾਏ ਤੋਂ ਉਮੀਦਵਾਰ ਅਤੇ ਵਧਾਇਕ ਰਾਣਾ ਸੋਢੀ ਅਤੇ ਉੁਨਾਂ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਨੇ ਹਲਕੇ ਦੇ ਕੋਈ ਪਿੰਡਾਂ ਦਾ ਚੋਣਾਂਵੀ ਦੌਰਾ ਕੀਤਾ। ਇਸ ਦੌਰਾਨ ਉਨਾਂ ਨੇ ਥਾਰਾ, ਨੱਥੂ ਚਿਸਤੀ ਪੀਰੇ ਕੇ, ਮਹਿਮੂਦ ਖਾਨੇ ਦੇ ਮਿੱਢਾ, ਬਲੇਲ ਕੇ ਰਹੇਲਾ, ਬਲੇਲ ਕੇ ਕਾਮਲ, ਬਲੇਲ ਕੇ ਹਾਸਲ, ਬਲੇਲ ਕੇ ਉਤਾੜ, ਮੋਹਨ ਕੇ ਝੁੱਗੇ, ਗੱਟੀ ਅਜੈੁ ਸਿੰਘ,ਵੱਲੂ ਸਿੰਘ ਵਾਲਾ, ਨੌ ਬਰਾਮਦ ਸ਼ੇਰ ਸਿੰਘ ਵਾਲਾ, ਪਿੰਡਾਂ ਦਾ ਲੋਕਾਂ ਨਾਲ ਸਿੱਧਾ ਸਰੰਪਕ ਕੀਤਾ। ਇਸ ਮੌਕੇ ਪਿੰਡ ਮਿੱਢਾ ਵਾਲਾ ਵਿਖੇ ਆਪਣੇ ਸੰਬੋਧਨ ਵਿੱਚ ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣਾ ਚੋਣ ਮਨੌਰਥ ਪੱਤਰ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਕਿਸਾਨਾਂ ਦੇ ਸਾਰੇ ਕਬਜੇ ਮੁਆਫ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੇਰੁਜਗਾਰ ਨੌਜਵਾਨਾਂ ਨੂੰ 2500 ਰੁਪਏ ਮਹੀਨਾ ਮਾਣਭੱਤਾ ਦਿੱਤਾ ਜਾਵੇ ਅਤੇ ਲੜਕੀਆਂ ਲਈ ਪੀ.ਐਚ.ਡੀ ਤੱਕ ਦੀ ਪੜਾਈ ਮੁਫਤ ਕਰ ਦਿੱਤੀ ਜਾਵੇਗੀ। ਬਾਰਡਰ ਪੱਟੀ ਦੇ ਲੋਕਾਂ ਲਈ ਖਾਸ ਪੈਕਜ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਨੌਜਵਾਨ ਪੀੜੀ ਨਸ਼ਿਆਂ ਦੀ ਸ਼ਿਕਾਰ ਹੋ ਗਈ ਹੈ। ਕਾਗਰਸ ਸਰਕਾਰ ਆਉਣ ਤੇ 4 ਹਫਤਿਆਂ ਵਿੱਚ ਨਸ਼ੇ ਬੰਦ ਕਰ ਦਿੱਤੇ ਜਾਣਗੇ। ਪਿੰਡ ਸੁੱਲਾ ਵਿਖੇ ਸਤਨਾਮ ਪਾਲ ਕੰਬੋਜ਼, ਦੀ ਪ੍ਰੇਰਨਾਂ ਸਦਕਾ ਕੲਂੀ ਪਰਿਵਾਰ ਕਾਂਗਰਸ ਪਾਰਟੀ ਨਾਲ ਹੋ ਤੁਰੇ। ਇਸ ਮੌਕੇ ਵੇਦ ਪ੍ਰਕਾਸ਼, ਵਿੱਕੀ ਸਿੱਧੂ, ਭੀਮ ਕੰਬੋਜ਼, ਗੁਰਦੀਪ ਢਿੱਲੋਂ, ਕਰਤਾਰ ਸਿੰਘ, ਗੁਰਲਾਲ ਸਿੰਘ, ਚੱਕ ਸੈਦੇ ਕੇ, ਪ੍ਰਸ਼ੋਤਮ ਚੋਹਾਨਾ, ਚੰਦਰ ਪ੍ਰਕਾਸ਼ ਖੇਰੇ ਕੇ ਉਤਾੜ, ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਹਾਜਰ ਸਨ।

No comments: