BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਲੋਂ "ਹੋਲ ਬਰੇਨ ਥਿੰਕਸ" ਵਿਸ਼ੇ ਉੱਤੇ ਸੈਮੀਨਾਰ

ਚੰਗੀ ਸਿੱਖਿਆ ਦੇਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੇ ਦਿਮਾਗ ਨੂੰ ਸਮਝਣਾ ਜਰੂਰੀ-ਡਾ.ਸ਼ੰਕਰ ਗੋਇੰਕਾ
ਜਲੰਧਰ 3 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦੇਣ ਦੇ ਮੰਤਵ ਨਾਲ "ਹੋਲ ਬਰੇਨ ਥਿੰਕਸ" ਵਿਸ਼ੇ ਉੱਤੇ ਲਾਅ ਕਾਲਜ ਵਿੱਚ ਫੈਕਲਟੀ ਮੈਂਬਰਸ ਲਈ ਇੱਕ ਦਿਨਾਂ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਕੰਪਨੀ ਵਾੳ ਫੈਕਟਰ ਇੰਡੀਆ ਦੇ ਸੀ.ਈ.ੳ ਡਾ.ਸ਼ੰਕਰ ਗੋਇੰਕਾ ਮੁੱਖ ਮਹਿਮਾਨ ਦੇ ਰੂਪ ਵਿੱਚ ਅਤੇ ਜਲੰਧਰ ਮੈਨੇਜਮੈਂਟ ਐਸੋਸਇਏਸਨ ਦੇ ਪ੍ਰੇਜਿਡੇਂਟ ਏਹਸਾਨੁਲ ਹਕ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਸੇਂਟ ਸੋਲਜਰ ਗਰੁੱਪ ਦੇ ਪ੍ਰੋ.ਚੇਅਰਮੈਨ ਪਿ੍ਰੰਸ ਚੋਪੜਾ, ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਲਾਅ ਕਾਲਜ ਡਾਇਰੈਕਟਰ ਡਾ.ਸੁਭਾਸ਼ ਸ਼ਰਮਾ ਵਲੋਂ ਕੀਤਾ ਗਿਆ। ਸ਼ਮ੍ਹਾਂ ਰੌਸ਼ਨ ਕਰਦੇ ਹੋਏ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ। ਡਾ.ਸ਼ੰਕਰ ਗੋਇੰਕਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਲਈ ਸਭ ਤੋਂ ਪਹਿਲਾ ਉਨ੍ਹਾਂ ਦੇ ਦਿਮਾਗ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਸੱਜੇ ਜਾ ਖੱੱਬੇ ਕਿਸ ਦਿਮਾਗ ਦਾ ਇਸਤੇਮਾਲ ਕਰਦੇ ਹਨ ਜਿਸਦੇ ਨਾਲ ਵਿਦਿਆਰਥੀਆਂ ਨੂੰ ਪੜਣ ਵਿੱਚ ਸੌਖ ਹੋਵੇਗੀ ਅਤੇ ਵਿਦਿਆਰਥੀਆਂ ਦੀ ਪੜਾਈ ਵਿੱਚ ਦਿਲਚਸਪੀ ਵਧੇਗੀ।ਉਨ੍ਹਾਂਨੇ ਦੱਸਿਆ ਕਿ ਹੋਲ ਬਰੇਨ ਟੈਕਨਿਕ ਨਾਲ ਸੱਜੇ ਅਤੇ ਖੱਬੇ ਦੋਨਾਂ ਪਾਸਿਆ ਦਾ ਦਿਮਾਗ ਇੱਕਠਾ ਕੰਮ ਕਰਦਾ ਹੈ ਜਦੋਂ ਦੋਨਾਂ ਪਾਸਿਆ ਦਾ ਦਿਮਾਗ ਇੱਕਠਾ ਕੰਮ ਕਰਦਾ ਹੈ ਤਾਂ ਚੀਜਾਂ ਨੂੰ ਸਮਝਣ ਵਿੱਚ ਸੌਖ ਹੁੰਦੀ ਹੈ। ਡਾ.ਗੋਇੰਕਾ ਨੇ ਕਿਹਾ ਕਿ ਬੱਚਿਆ ਦਾ ਮਾਤਾ ਪਿਤਾ ਅਤੇ ਅਧਿਆਪਕਾਂ ਨਾਲ ਕਈ ਵਾਰ ਕਿਸੇ ਨਾਲ ਕਿਸੇ ਤਰ੍ਹਾਂ ਦਾ ਗੈਪ ਆ ਜਾਂਦਾ ਹੈ ਅਤੇ ਜੇਕਰ ਬੱਚਿਆਂ ਦੇ ਦਿਮਾਗ ਨੂੰ ਸਮਝਿਆ ਜਾਵੇਂ ਅਤੇ ਇਸ ਗੈਪ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਉੱਤੇ ਐਹਸਾਨੁਲ ਹਕ ਨੇ ਫੈਕਲਟੀ ਮੈਂਬਰਸ ਨੂੰ ਵਿਦਿਆਰਥੀਆਂ ਦੇ ਦਿਮਾਗ ਨੂੰ ਪਲੇਸਮੈਂਟ ਲਈ ਤਿਆਰ ਕਰਣ ਲਈ ਦੇ ਸੁਝਾਅ ਦਿੱਤੇ। ਗਰੁੱਪ ਦੇ ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਬਿਹਤਰ ਸਿੱਖਿਆ ਲਈ ਫੈਕਲਟੀ ਮੈਂਬਰਸ ਦਾ ਅਪਡੇਟ ਰਹਿਣਾ ਬਹੁਤ ਜਰੂਰੀ ਹੈ ਇਸੇ ਲਈ ਸੇਂਟ ਸੋਲਜਰ ਵਲੋਂ ਸਮੇਂ ਸਮੇਂ ਉੱਤੇ ਅਜਿਹੇ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ ਤਾਂਕਿ ਵਿਦਿਆਰਥੀਆਂ ਨੂੰ ਸਭ ਤੋਂ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਇਸ ਮੌਕੇ ਉੱਤੇ ਵੱਖ-ਵੱਖ ਕਾਲਜਾਂ ਦੇ ਡਾਇਰੈਕਟਰਸ, ਪ੍ਰਿੰਸੀਪਲਸ ਡਾ.ਅਲਕਾ ਗੁਪਤਾ, ਡਾ.ਵਿਜੈ ਧੀਰ, ਵੀਨਾ ਦਾਦਾ, ਸੰਜੀਵ ਏਰੀ, ਗੁਰਪ੍ਰੀਤ ਸਿੰਘ, ਵਿਕਰਾਂਤ ਸ਼ਰਮਾ ਅਤੇ ਸਭ ਸਟਾਫ ਮੈਂਬਰਸ ਮੌਜੂਦ ਹੋਏ।

No comments: