BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਾਮਜਦਗੀ ਫਾਰਮ ਭਰਨ ਮੌਕੇ ਬੋਨੀ ਅਜਨਾਲਾ ਦੇ ਹੱਕ 'ਚ ਕਸਬਾ ਰਮਦਾਸ ਤੋ ਸੈਕੜੇ ਅਕਾਲੀ ਵਰਕਰਾਂ ਤੇ ਵੋਟਰਾਂ ਦਾ ਕਾਫਲਾ ਰਵਾਨਾ ਹੋਇਆ

ਨਾਮਜਦਗੀ ਫਾਰਮ ਭਰਨ ਲਈ ਬੋਨੀ ਅਜਨਾਲਾ ਦੇ ਹੱਕ 'ਚ  ਕਸਬਾ ਰਮਦਾਸ ਤੋ ਬੀਬੀੌ ਗਿੱਲ ਦੀ ਅਗਵਾਈ 'ਚ ਕਾਫਲਾ ਰਵਾਨਾ ਹੁੰਂਦਾ ਹੋਇਆ।
ਰਮਦਾਸ 17 ਜਨਵਰੀ (ਸਾਹਿਬ ਖੋਖਰ) ਵਿਧਾਨ ਸਭਾ ਹਲਕਾ ਅਜਨਾਲਾ ਤੋ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋ ਅੱਜ ਨਾਮਜਦਗੀ ਫਾਰਮ ਭਰਨ ਮੌਕੇ ਕਸਬਾ ਰਮਦਾਸ ਤੋ ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ, ਬਾਬਾ ਰਸ਼ਪਾਲ ਸਿੰਘ ਨਿਰਮਲੇ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਕਾਲੀਆ, ਮੀਤ ਪ੍ਰਧਾਨ ਤੇਰਿੰਦਰ ਸ਼ੇਰ ਸਿੰਘ, ਮਾਝਾ ਜੋਨ ਦੇ ਜੂਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਂਵਾ, ਡਾਇਰੈਕਟਰ ਅਮਰਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੈਕੜੇ ਅਕਾਲੀ ਵਰਕਰਾ ਤੇ ਵੋਟਰਾਂ ਦਾ ਵੱਡੀ ਗਿਣਤੀ ਵਿੱਚ ਪੂਰੇ ਢੋਲ ਢਮੱਕੇ ਨਾਲ ਕਾਫਲਾ ਰਵਾਨਾ ਹੋਇਆ । ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਰਾਂ ਰਾਹੀ ਵੋਟਰਾਂ ਤੇ ਵਰਕਰਾਂ ਨੇ ਸਮੂਲੀਅਤ ਕੀਤੀ ਤੇ ਅਕਾਲੀ ਦਲ ਦੇ ਹੱਕ 'ਚ ਨਾਅਰੇ ਲਗਾਉਦੇ ਹੋਏ , ਜੈਕਾਰੇ ਲਗਾਉਦੇ ਹੋਏ ਕਸਬਾ ਰਮਦਾਸ ਤੋ ਅਜਨਾਲਾ ਲਈ ਰਵਾਨਾਂ ਹੋਏ ।ਇਸ ਮੌਕੇ ਸੇਵਾ ਮੁਕਤ ਐਸ.ਡੀ.ਓ ਰਾਜ ਕੁਮਾਰ, ਸੰਯੁਕਤ ਸਕਤਰ ਹਰਦਿਆਲ ਸਿੰਘ , ਸ਼ੋਸ਼ਲ ਮੀਡੀਆਂ ਇੰਚਾ: ਤਸਬੀਰ ਸਿੰਘ ਰਿੰਪਾਂ, ਕਰਨਬੀਰ ਸਿੰਘ ਨੰਬਰਦਾਰ, ਅਮਰਜੀਤ ਸਿੰਘ ਫੌਜੀ, ਕੌਸਲਰ ਹਰਜੀਤ ਸਿੰਘ, ਜੋਗਿੰਦਰਪਾਲ ਕੌਸਲਰ, ਸਰਪੰਚ ਸੰਤੋਖ ਸਿੰਂਘ ਜੌਹਲ, ਗੁਰਿੰਦਰ ਸੋਨਾ, ਨਰੇਸ ਗਿੱਟੀ, ਰਮਨ ਜੁਲਕਾ, ਭਾਜਪਾ ਸ਼ਹਿਰੀ ਪ੍ਰਧਾਨ ਨੱਥਾ ਸਿੰਘ, ਨੰਬਰਦਾਰ ਮੋਹਨ ਸਿੰਘ, ਸੁਖਬੀਰ ਸਿੰਘ ਸਿੰਧੀ, ਇੰਦਰਜੀਤ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਰਮਦਾਸ, ਹਰਜਿੰਦਰ ਸਿੰਘ, ਕੁਲਦੀਪ ਸਿੰਘ ਰਮਦਾਸ, ਰਣਜੋਧ ਸਿੰਘ ਸੋਨੂੰ, ਵਿਪੁਨ ਕੁਮਾਰ ਜੋਸ਼ੀ, ਮੰਗਲ ਸਿੰਘ, ਚਮਕੌਰ ਸਿੰਘ, ਬਲਕਾਰ ਸਿੰਘ, ਸਰਪੰਚ ਹਰਜਿੰਦਰ ਸਿੰਘ ਮਹਿਤਾ, ਗੁਰਮੇਜ ਸਿੰਘ ਮੈਬਰ, ਮਾ: ਪਰਮਜੀਤ ਸਿੰਘ, ਬੀਬੀ ਦਲਬੀਰ ਕੌਰ,ਬੀਬੀ ਗੁਰਮੀਤ ਕੌਰ , ਬੀਬੀ ਸੋਨੀਆ, ਕੇਵਲ ਕੁਮਾਰ,ਪ੍ਰਿੰਸੀਪਲ ਹਰਦਿਆਂਲ ਸਿੰਘ, ਨਰੰਜਨ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਤੇ ਵੋਟਰ ਹਾਜਰ ਸਨ।

No comments: