BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਜੂਨੀਅਰ ਸਪੋਰਟਸ ਮੀਟ

ਜਲੰਧਰ 10 ਜਨਵਰੀ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਦਾ ਸਿੱਖਿਆ ਦੇ ਨਾਲ ਖੇਡਾਂ ਵਿੱਚ ਦਿਲਚਸਪੀ ਵਧਾਉਣ ਲਈ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਰ.ਈ.ਸੀ ਵਲੋਂ ਜੂਨੀਅਰ ਸਪੋਰਟਸ ਮੀਟ ਦਾ ਪ੍ਰੰਬਧ ਕੀਤਾ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਨਰਸਰੀ ਵਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਲਈ ਫਰਾਗ ਰੇਸ, ਲੇਮਨ ਰੇਸ, ਸ਼ੂਸਪਿੰਗ ਰੇਸ, ਬਲੂਨ ਰੇਸ ਕਰਵਾਈ ਗਈ ਜਿਸ ਵਿੱਚ ਫਰਾਗ ਰੇਸ ਵਿੱਚ ਅਭੀਸ਼ੇਕ ਨੇ ਪਹਿਲਾ, ਦੂਰਗੇਸ਼ ਨੇ ਦੂਸਰਾ, ਨਿਸ਼ਾਂਤ ਨੇ ਤੀਸਰਾ, ਲੇਮਨ ਰੇਸ ਵਿੱਚ ਹਿਤੇਸ਼ ਨੇ ਪਹਿਲਾ, ਅਮਰਜੀਤ ਨੇ ਦੂਸਰਾ, ਨਵਜੋਤ ਨੇ ਤੀਸਰਾ, ਸ਼ੂਸਪਿੰਗ ਰੇਸ ਵਿੱਚ ਰੌਣਕ ਨੇ ਪਹਿਲਾ, ਕਨਿਕਾ ਨੇ ਦੂਸਰ, ਮਾਹਿਕਾ ਨੇ ਤੀਸਰਾ, ਬਲੂਨ ਰੇਸ ਵਿੱਚ ਨੀਤਿਕਾ ਨੇ ਪਹਿਲਾ, ਤਨਵੀਰ ਨੇ ਦੂਸਰਾ, ਅਨੁਰਾਗ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਨੇ ਜੈਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਜਿਆਦਾ ਤੋਂ ਜਿਆਦਾ ਭਾਗ ਲੈਣ ਨੂੰ ਕਿਹਾ ਤਾਂਕਿ ਉਹ ਹਮੇਸ਼ਾ ਤੰਦੁਰੁਸਤ ਰਹਿਣ।

No comments: