BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਣ ਪ੍ਰਕ੍ਰਿਆ ਦੌਰਾਨ ਆਈ.ਟੀ. ਐਪਲੀਕੇਸ਼ਨਾਂ ਦੀ ਵਰਤੋਂ ਵਿਚ ਸਹਾਇਤਾ ਲਈ 'ਫੈਸੀਲੀਟੇਸ਼ਨ ਸੈਂਟਰ' ਸਥਾਪਿਤ

  • ਜਿਲਾ ਚੋਣ ਅਫਸਰ ਨੇ ਕੀਤਾ ਉਦਘਾਟਨ
  • ਸੁਵਿਧਾ, ਸਮਾਧਾਨ ਤੇ ਸੁਗਮ ਦੀ ਵਰਤੋਂ ਬਾਰੇ ਪ੍ਰਦਾਨ ਕੀਤੀ ਜਾਵੇਗੀ ਸਹਾਇਤਾ
  • 24 ਘੰਟੇ ਕੰਮ ਕਰਨ ਵਾਲਾ ਸ਼ਿਕਾਇਤ ਨਿਵਾਰਨ ਸੈਲ ਵੀ ਸਥਾਪਿਤ
ਜਲੰਧਰ 5 ਜਨਵਰੀ (ਜਸਵਿੰਦਰ ਆਜ਼ਾਦ)- ਜਲੰਧਰ ਜਿਲੇ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ  ਕਮਿਸ਼ਨ ਵਲੋਂ ਪਹਿਲੀ ਵਾਰੇ ਲਾਗੂ ਕੀਤੀਆਂ ਗਈਆਂ ਆਈ.ਟੀ.ਐਪਲੀਕੇਸ਼ਨਾਂ ਸੁਵਿਧਾ, ਸਮਾਧਾਨ ਤੇ ਸੁਗਮ ਦੀ ਵਰਤੋਂ ਬਾਰੇ ਸਹਾਇਤਾ ਲਈ  ਵਿਸ਼ੇਸ 'ਫੈਸਲੀਟੇਸ਼ਨ ਸੈਂਟਰ' ਸਥਾਪਿਤ ਕੀਤਾ ਗਿਆ ਹੈ। ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਪਿਤ ਇਸ ਕੇਂਦਰ ਦਾ ਉਦਘਾਟਨ ਕਰਨ ਪਿੱਛੋਂ ਜਿਲਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਇਸ ਕੇਂਦਰ ਰਾਹੀਂ  ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਜਾਂ  ਆਮ ਲੋਕਾਂ ਨੂੰ  ਇਨਾਂ ਆਨਲਾਇਨ ਐੇਪਲੀਕੇਸ਼ਨਾਂ ਦੀ ਵਰਤੋਂ ਸਬੰਧੀ ਕਿਸੇ ਕਿਸਮ ਦੀ ਸਮੱਸਿਆ ਦੇ ਹੱਲ ਜਾਂ ਵਰਤੋਂ ਸਬੰਧੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਚੋਣ ਪ੍ਰਕ੍ਰਿਆ ਦੌਰਾਨ ਚੋਣ ਜਾਬਤੇ ਦੀ ਉਲੰਘਣਾ ਆਦਿ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਲਈ   ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੀ  ਕਾਲ ਸੈਟਰ ਅਤੇ ਸ਼ਿਕਾਇਤ ਨਿਵਾਰਨ ਸੈਲ ਸਥਾਪਿਤ ਕਰ ਦਿੱਤਾ ਗਿਆ ਹੈ ਜੋ ਕਿ 24 ਘੰਟੇ ਕੰਮ ਕਰੇਗਾ। ਇਸ ਦਾ ਟੋਲ ਫ੍ਰੀ ਸੰਪਰਕ ਨੰਬਰ 18001801612 ਹੈ, ਜਿਸ ਤੇ ਕੋਈ ਵੀ ਵਿਅਕਤੀ ਵੋਟਰ ਸੂਚੀਆਂ, ਇਲੈਕਸ਼ਨ ਸਬੰਧੀ ਆਪਣੀ ਸ਼ਿਕਾਇਤਾਂ ਅਤੇ ਚੋਣ ਜਾਬਤੇ ਦੀ ਉਲੰਘਣਾ ਦੀ ਸੂਚਨਾ ਦਰਜ ਕਰਵਾ ਸਕਦਾ ਹੈ। ਇਸ ਤੋ ਇਲਾਵਾ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਟੋਲ ਫ੍ਰੀ ਨੰਬਰ 0172-1950 ਤੇ ਵੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ ceopunjab.nic.in ਤੇ ਸਮਾਧਾਨ ਐਪਲੀਕੇਸ਼ਨ ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

No comments: