BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਦੇ ਸਕੂਲਾਂ, ਕਾਲਜਾਂ ਨੇ ਮਨਾਈ ਲੋਹੜੀ

ਜਲੰਧਰ 13 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ 31 ਸਕੂਲਾਂ ਅਤੇ 19 ਕਾਲਜਾਂ ਵਿੱਚ ਲੋਹੜੀ ਦਾ ਤਿਉਹਾਰ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ।ਜਿਸ ਵਿੱਚ ਸਭ ਸਟਾਫ ਮੈਂਬਰਜ਼ ਅਤੇ ਸਭ ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਸੰਸਥਾ ਵਿੱਚ ਪਹੁੰਚੇ।ਲੋਹੜੀ ਬਾਲਕੇ ਉਸ ਵਿੱਚ ਤੀਲ, ਰੇਵੜੀਆਂ ਪਾਕੇ ਸਭ ਦੇ ਜੀਵਨ ਵਿੱਚ ਖੁਸ਼ੀਆਂ ਦੀ ਕਾਮਨਾ ਕੀਤੀ ਗਈ। ਸਭ ਨੇ ਮਿਲਕੇ ਮੁੰਗਫਲੀ, ਰੇਵੜੀਆਂ ਖਾਂਦੇ ਹੋਏ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਵੰਡਿਆ।ਵਿਦਿਆਰਥੀਆਂ ਨੇ ਢੋਲ ਦੇ ਡਗੇ ਦੇ ਉੱਤੇ ਥਿਰਕਦੇ ਹੋਏ ਬੋਲੀਆਂ, ਗਿੱਧਾ, ਭੰਗੜਾ ਪੇਸ਼ ਕੀਤਾ ਗਿਆ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਸਭ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਸਭ ਨੇ ਮਿਲਕੇ ਇਸ ਤਿਉਹਾਰ ਨੂੰ ਮਨਾਉਣ ਨੂੰ ਕਿਹਾ।

No comments: