BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੱਕ ਦੀ ਵਰਤੋਂ (ਮਿੰਨੀ ਕਹਾਣੀ)

ਸਰਦ ਰੁੱਤ ਦੀ ਸ਼ਾਮ ਅਤੇ ਬਾਬਾ ਬਚਨ ਸਿੰਘ ਰੋਜ਼ ਦੀ ਤਰ੍ਹਾਂ ਆਪਣੇ ਪੁੱਤਰ ਅਤੇ ਪੋਤਰਿਆਂ ਨੂੰ ਕਹਿਣ ਲੱਗਾ ਕਿ ਮੈਨੂੰ ਪ੍ਰੀਤਮ ਸਿੰਹੁ ਨਾਲ ਮਿਲਾ ਲਿਆਵੋ ਜ਼ੋ ਕਿ ਪਿੰਡ ਤੋਂ ਕੁੱਝ ਫ਼ਰਕ ਤੇ ਰਹਿੰਦੇ ਸਨ। ਪਹਿਲਾਂ ਤਾਂ ਸਾਰਿਆਂ ਵੱਲੋਂ ਆਨਾ ਕਾਨੀ ਕਰ ਛੱਡਣੀ ਅਤੇ ਕਹਿ ਛੱਡਣਾ ਬਾਪੂ ਜੀ ਰਜਾਈਵਿੱਚ ਹੀ ਬੈਠੇ ਰਹੋ। ਫਿਰ ਆਖ਼ਰ ਬਚਨ ਸਿੰਘ ਨੇ ਜ਼ੋਰ ਪਾ ਕੇ ਕਿਹਾ ਤਾਂ ਵੱਡੇ ਮੁੰਡੇ ਮੁਲਖ ਸਿੰਘ ਨੇ ਆਪਣੇ ਦੋਵੇ ਪੁੱਤਰਾਂ ਨੂੰ ਕਿਹਾ ਜਾਵੋ ਗੱਡੀ ਵਿੱਚ ਬਾਪੂ ਜੀ ਨੂੰ ਮਿਲਾ ਕੇ ਲੈ ਆਵੋ ਪਤਾ ਨਹੀਂ ਬਾਪੂ ਜੀ ਨੇ ਕਿਹੜੀ ਗੱਲ ਕਰਨੀ ਹੋਵੇ ਲੈ ਹੀ ਚਲੋ ਕਿਉਂਕਿ ਦੋਵਾਂ ਨੇ ਹੀ ਜਿੰਦਗੀ ਦੇ ਅੱਠ ਦਹਾਕਿਆਂ ਨੂੰ ਪੂਰਾ ਕਰ ਲਿਆ ਹਨ। ਇਹ ਵਿਚਾਰ ਕਰਕੇ ਮੁੰਡਿਆ ਨੇ ਕਿਹਾ ਚੱਲੋ ਬਾਪੂ ਜੀ ਅੱਜ ਤੁਹਾਨੂੰ ਬਾਬੇ ਪ੍ਰੀਤਮ ਸਿੰਘ ਹੋਰਾਂ ਨੂੰ ਮਿਲਾ ਹੀ ਲਿਆਂਦੇ ਹਾਂ ਅਤੇ ਅਸੀਂ ਵੀ ਅੱਜ ਵਹਿਲੇ ਹੀ ਹਾਂ ਫਿਰ ਪਤਾ ਨਹੀਂ ਸਮਾਂ ਲਗੇ ਜਾਂ ਨਾ ਲਗੇ।ਇਹ ਸੁਣ ਕੇ ਬਜਰੁਗ ਬਚਨ ਸਿੰਘ ਦੇ ਚਿਹਰੇ ਖੁਸ਼ੀ ਦੀ ਲਹਿਰ ਦੋੜ ਪਈ ਅਤੇ ਔਖੇ ਸੋਖੇ ਹੋ ਕੇ ਲੋਈ ਦੀ ਬੁੱਕਲ ਮਾਰੀ ਤੇ ਆਪਣੇ ਦੋਵੇ ਪੋਤਰਿਆਂ ਨਾਲ ਪ੍ਰੀਤਮ ਸਿੰਘ ਦੇ ਘਰ ਪੁੱਜੇ ਤੇ ਖੁੱਸੀਵਿੱਚ ਦੋਵੇਂ ਬਗਲਗੀਰ ਹੋ ਕੇ ਮਿਲੇ ਅਤੇ ਬਹੁਤ ਹੀ ਖੁੱਸੀ ਮਹਿਸੂਸ ਕਰਦੇ ਹੋਏ ਪ੍ਰੀਤਮ ਸਿੰਘ ਦੇ ਘਰ ਵੀ ਬਹੁਤ ਇਤਫ਼ਾਕ ਸੀ ਸਾਰੇ ਟੱਬਰ ਵੱਲੋਂ ਬਾਬਾ ਬਚਨ ਸਿੰਘ ਨੂੰ ਵੇਖ ਕੇ ਸਤਿਕਾਰ ਸਹਿਤ ਜੀ ਆਇਆਂ ਕਿਹਾ ਅਤੇ ਫਿਰ ਜਲਦੀ ਨਾਲ ਗਰਮ ਦੁੱਧ ਅਤੇ ਖਾਣ ਲਈ ਹੋਰ ਕਈ ਚੀਜਾਂ ਲੈ ਆਏ। ਖਾਣ ਪੀਣ ਤੋਂ ਬਾਅਦ ਸ.ਪ੍ਰੀਤਮ ਸਿੰਘ ਨੇ ਪੁੱਛਿਆ 'ਸੁੱਖ ਤਾਂ ਹੈ ਬਚਨ ਸਿੰਹਾਂ ਠੰਢਵਿੱਚ ਆਏ ਹੋ' ਤਾਂ ਬਚਨ ਸਿੰਘ ਨੇ ਕਿਹਾ 'ਪ੍ਰੀਤਮ ਸਿੰਹਾਂ ਤੈਨੂੰ ਤਾਂ ਪਤਾ ਹੈ ਆਪਾਂ ਅਤੇ ਆਪਣੇ ਬਜੁਰਗਾਂ ਨੇ ਕਿੰਨੇ ਤਸੀਹੇ ਕੱਟੇ ਸਨ ਅਜ਼ਾਦੀ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿੰਨੀਆਂ ਮਾਵਾਂ ਦੇ ਲਾਲ ਅਤੇ ਸੁਹਾਗ ਬਲੀ ਚੜੇ ਤਾਂ ਜਾ ਕੇ ਆਜ਼ਾਦ ਹਿੰਦ ਦੇ ਵਾਸੀ ਕਹਾਉਣ ਦਾ ਹੱਕ ਪਾਇਆ ਫਿਰ ਉਸ ਤੋਂ ਬਾਅਦ 26 ਜਨਵਰੀ 1951 ਨੂੰ ਦੁਨੀਆਂ ਦੇ ਵੱਡੇ ਲੋਕਤੰਤਰ ਦਾ ਸਵਿਧਾਨ ਲਾਗੂ ਹੋਇਆ ਜਿਸ ਵਿੱਚ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਅਤੇ ਸਭ ਤੋਂ ਵੱਡਾ ਹੱਕ ਅੋਰਤਾਂ ਅਤੇ ਮਰਦਾਂ ਨੂੰ ਵੋਟ ਪਾਉਣ ਦਾ ਦਿੱਤਾ ਗਿਆ। ਇਸ ਲਈ ਮੈਂ ਤਾਂ ਐਨੇ ਤਸੀਹੇ ਕੱਟ ਕੇ ਇਹ ਜ਼ੋ ਹੱਕ ਪਾਇਆ ਹੈ ਇਸ ਲਈ ਕਹਿਣ ਆਇਆ ਹਾਂ ਕਿ ਕਿਤੇ ਘਰੇ ਹੀ ਨਾ ਬੈਠਾ ਰਹੀਂ 4 ਫਰਵਰੀ 2017 ਨੂੰ ਲੋਕਤੰਤਰ ਦੀ ਨੀਂਹ ਪੱਕੀ ਕਰਨ ਲਈ ਆਪਣਾ ਫਰਜ ਨਿਭਾਉਣਾ ਨਾ ਭੁੱਲ ਜਾਵੀਂ ਕਿੱਧਰੇ ਅੋਖਾ ਸੋਖਾ ਜਾ ਕੇ ਆਪਣੀ ਅਸਲੀ ਹੱਕ ਵੋਟ ਦੇ ਅਧਿਕਾਰ ਤੋ ਖੁੰਝ ਨਾ ਜਾਣਾ ਕਿਧਰੇ ਉਪਰੋਂ ਆਪਣੀਆਂ ਉਮਰਾਂ ਵੀ ਹੋ ਚੁੱਕੀਆਂ ਹਨ, ਫਿਰ ਪਤਾ ਨਹੀਂ ਕਦੇ ਮੌਕਾ ਮਿਲੇ ਜਾਂ ਨਾ''
ਸਾਰੇ ਪਰਿਵਾਰ ਤੋ ਅਲਵਿਦਾ ਲੈ ਕੇ ਜੱਦ ਬਚਨ ਸਿੰਘ ਤੁਰਨ ਲੱਗਾ ਤਾਂ ਸਾਰਿਆਂ ਨੂੰ ਕਿਹਾ ''ਤੁਸੀਂ ਵੀ ਆਪਣੇ ਹੱਕ ਦੀ ਸਹੀ ਵਰਤੋਂ ਕਰਨੀ ਐਵੇਂ ਘੌਲ ਹੀ ਨਾ ਕਰ ਜਾਣੀ ਅਤੇ ਪ੍ਰੀਤਮ ਸਿੰਘ ਨੂੰ ਵੀ ਯਾਦ ਨਾਲ ਲੈ ਕੇ ਜਾਣਾ,ਇਹ ਆਪਣਾ ਅਸਲੀ ਹੱਕ ਹੈ''।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਪੁਰ, ਜਲੰਧਰ (ਮੋ. 098721 97326)

No comments: