BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਬੀ.ਐਡ ਕਾਲਜ ਨੇ ਡੀ.ਐਲ.ਐਡ ਦੇ ਨਤੀਜਿਆਂ ਵਿੱਚ ਪੰਜਾਬ ਦੇ ਕਾਲਜਾਂ ਨੂੰ ਪਿੱਛੇ ਛੱਡਿਆ

ਜਲੰਧਰ 27 ਜਨਵਰੀ (ਜਸਵਿੰਦਰ ਆਜ਼ਾਦ)- ਐਸ.ਸੀ.ਈ.ਆਰ.ਈ ਵਲੋਂ ਡੀ.ਐਲ.ਐਡ ਦੇ ਦੂਸਰੇ ਸਾਲ ਦੇ ਐਲਾਨੇ ਗਏ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ, ਜਲੰਧਰ ਅਤੇ ਪੈਰਾਡਾਇਸ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।ਕਾਲਜ ਪ੍ਰਿੰਸੀਪਲ ਡਾ.ਅਲਕਾ ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆਂ ਨਵਜੀਤ ਕੌਰ ਨੇ 85.2% ਅੰਕਾਂ ਨਾਲ ਜਿਲੇ ਵਿੱਚ ਪਹਿਲਾ ਸਥਾਨ, ਰੁਪਿੰਦਰ ਕੌਰ ਨੇ 84.2%ਅੰਕਾਂ ਨਾਲ ਜਿਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਿਵਾਨੀ ਨੇ 84% ਅੰਕ, ਸ਼ਰਨਜੀਤ ਕੌਰ ਨੇ 83.6% ਅੰਕ, ਮਮਤਾ ਨੇ 82.3% ਅੰਕ, ਸਰਬਜੀਤ ਕੌਰ ਨੇ 81.4% ਅੰਕ, ਦਿਲਪ੍ਰੀਤ ਕੌਰ ਨੇ 80.3%ਅੰਕ, ਜਸਵੀਰ ਨੇ 78% ਅੰਕ ਲੈ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਇਸਦੇ ਨਾਲ ਕਾਲਜ ਦੇ 8 ਵਿਦਿਆਰਥੀਆਂ ਨੇ 75% ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਅਤੇ ਸੰਸਥਾ ਦਾ ਨਤੀਜਾ 100% ਰਿਹਾ।ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੰਦੇ ਹੋਏ ਇਸੇ ਤਰ੍ਹਾਂ ਹੀ ਮਿਹਨਤ ਕਰ ਚੰਗੇ ਨਤੀਜੇ ਪ੍ਰਾਪਤ ਕਰ ਮਾਤਾ ਪਿਤਾ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।

No comments: