BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਨੈਸ਼ਨਲ ਜੁਡੋ ਚੈਂਪਿਅਨਸ਼ਿਪ ਵਿੱਚ ਚਮਕਾਇਆ ਨਾਮ

ਜਲਾਲਾਬਾਦ 18 ਜਨਵਰੀ (ਬਬਲੂ ਨਾਗਪਾਲ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ ਦੇ ਵਿਦਿਆਰਥੀਆਂ ਨੇ ਜੁਡੋ ਕਰਾਟੇ ਵਿੱਚ ਸੰਸਥਾ ਦਾ ਨਾਮ ਚਮਕਾਇਆ। ਸੇਂਟ ਸੋਲਜਰ ਦੇ ਛੇਵੀਂ ਕਲਾਸ ਦੀ ਤਾਨਿਆ ਅਤੇ ਅੱਠਵੀਂ ਕਲਾਸ ਦੇ ਤਨੂ ਨੇ 62ਵੀਂ ਐਸ.ਜੀ.ਐਫ ਨੈਸ਼ਨਲ ਲੇਵਲ ਜੁਡੋ ਚੈਂਪਿਅਨਸ਼ਿਫ ਤੈਲਗਾਨਾ ਜਿਸ ਵਿੱਚ ਪੂਰੇ ਦੇਸ਼ ਦੀਆਂ 29 ਟੀਮਾਂ ਨੇ ਭਾਗ ਲਿਆ ਸੀ, ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਵਿਦਿਆਰਥੀਆਂ ਅਤੇ ਕੋਚ ਰਾਜੀਵ ਨੁੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੇ ਮੈਡਲ ਪ੍ਰਾਪਤ ਕਰ ਆਪਣੇ ਮਾਤਾ ਪਿਤਾ, ਸੰਸਥਾ ਦਾ ਨਾਮ ਚਮਕਾਇਆ ਹੈ ਅਤੇ ਇੰਨੀ ਛੋਟੀ ਉਮਰ ਵਿੱਚ ਇੱਕ ਵੱਡੀ ਅਚੀਵਮੈਂਟ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਵੀ ਮਿਹਨਤ ਕਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਸੇਂਟ ਸੋਲਜਰ ਹਮੇਸ਼ਾ ਉਨ੍ਹਾਂ ਦੇ ਨਾਲ ਹੈ।

No comments: