BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਵਿੱਚ ਅਮਨ ਸ਼ਾਂਤੀ ਦੇ ਨਾਲ ਚਾਰ ਫਰਵਰੀ ਨੂੰ ਕਰੋ ਵੋਟ

  • ਸੀਟੀ ਗਰੁਪ ਆਫ ਇੰਸਟੀਚਿਊਸ਼ਨਸ ਦੇ ਵਿਦਿਆਰਥੀਆਂ ਨੇ ਦਿੱਤਾ ਸੁਨੇਹਾ
  • ਯੁਵਾਵਾਂ ਨੇ ਚਾਰ ਫਰਵਰੀ ਨੂੰ ਆਪਣੀ ਵੋਟ ਪਾਉਣ ਦਾ ਲਿਆ ਪ੍ਰਣ
ਜਲੰਧਰ 24 ਜਨਵਰੀ (ਗੁਰਕੀਰਤ ਸਿੰਘ)- ਸੀਟੀ ਗਰੁਪ ਆਫ ਇੰਸਟੀਚਿਊਸ਼ਨਸ ਵਿੱਚ ਮੰਗਲਵਾਰ ਨੂੰ ਨੇਸ਼ਨਲ ਵੋਟਰ ਦਿਵਸ ਅਤੇ ਗਣਤੰਤਰ ਦਿਵਸ ਦੇ ਮੌਕੇ ਨੌਜਵਾਨਾਂ ਨੇ ਪੰਜਾਬੀਆਂ ਨੂੰ ਅਮਨ - ਸ਼ਾਂਤੀ ਦੇ ਨਾਲ ਵੋਟ ਪਾਉਣ ਦਾ ਸੁਨੇਹਾ ਦਿੱਤਾ। ਪੰਜਾਬ ਵਿੱਚ ਵਿਧਾਨਸਭਾ ਚੋਣ ਚਾਰ ਫਰਵਰੀ ਨੂੰ ਹੋਣ ਜਾ ਰਹੇ ਹਨ। ਇਸ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਣ ਲਈ ਵਿਦਿਆਰਥੀਆਂ ਨੇ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਉਨਾਂ ਨੇ ਕਿਹਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਪਹਿਲੀ ਵਾਰ ਕਰਣ ਜਾ ਰਹੇ ਹਨ ਅਤੇ ਉਹ ਇਸ ਵੋਟ ਨੂੰ ਸਹੀ ਉਮੀਦਵਾਰ ਨੂੰ ਹੀ ਦੇਣਗੇ   ਉਨਾਂ ਦਾ ਮੁੱਦਾ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਣਾ ਹੈ। ਸੀਟੀ ਗਰੁਪ ਆਫ ਇੰਸਟੀਚਿਊਸ਼ਨਸ ਵਿੱਚ ਸ਼ਾਂਤੀ ਦਾ ਸੁਨੇਹਾ ਦੇਣ ਲਈ ਪੀਸ ਸ਼ਬਦ ਨੂੰ ਰਾਸ਼ਟਰੀ ਤਰੰਗੇ ਦੇ ਰੰਗ ਵਿੱਚ ਲਗਾਇਆ ਗਿਆ ਹੈ। ਇਸ ਤੋਂ ਪ੍ਰੇਰਿਤ ਹੋ ਕੇ ਯੁਵਾਵਾਂ ਨੇ ਅਮਨ-ਸ਼ਾਂਤੀ ਦੇ ਨਾਲ ਵੋਟ ਪਾਉਣ ਦਾ ਸੁਨੇਹਾ ਦਿੱਤਾ। ਨਾਲ ਹੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੋਟ ਪਾਉਣ ਦੇ ਅਪੀਲ ਕਰਣ ਦਾ ਪ੍ਰਣ ਵੀ ਲਿਆ। ਸੀਟੀ ਗਰੁਪ ਆਫ ਇੰਸਟੀਚਿਊਸ਼ਨ ਦੇ ਮੈਨੇਜਿੰਗ ਡਾਇਰੇਕਟਰ ਸ਼੍ਰੀ ਮਨਬੀਰ ਸਿੰਘ  ਨੇ ਕਿਹਾ ਕਿ ਭਾਰਤ  ਦੇ ਹਰ ਨਾਗਰਿਕ ਨੂੰ ਵੋਟ ਦਾ ਅਧਿਕਾਰ ਹੈ। ਇਸ ਅਧਿਕਾਰ ਦੀ ਪਾਲਣਾ ਹਰ ਹਾਲ ਵਿੱਚ ਕਰਣੀ ਚਾਹੀਦੀ ਹੈ, ਤਾਂਕਿ ਇੱਕ ਚੰਗਾ ਉਮੀਦਵਾਰ ਚੋਣ ਜਿੱਤ ਸਕੇ। ਸੀਟੀ ਗਰੁਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਸ. ਚਰਨਜੀਤ ਸਿੰਘ  ਚੰਨੀ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕੀਤੀ।

No comments: