BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਦੀ ਲੁੱਟ ਕਰਨ ਵਾਲਿਆਂ ਲੋਕ ਵਿਰੋਧੀ ਪਾਰਟੀਆਂ ਨੂੰ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ -ਗਿੱਲ ਹਰਦੀਪ

ਆਮ ਆਦਮੀ ਪਾਰਟੀ ਤੋਂ ਜਲਾਲਾਬਾਦ ਵਿਧਾਨ ਸਭਾ ਸ਼ੀਟ ਦੇ  ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਗਿੱਲ ਹਰਦੀਪ ਅਤੇ ਪਾਰਟੀ ਦੇ ਕਾਰਕੁੰਨ
ਜਲਾਲਾਬਾਦ, 23 ਜਨਵਰੀ (ਬੱਬਲੂ ਨਾਗਪਾਲ)-ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ  ਦੇ ਹੱਕ ਵਿੱਚ ਜਲਾਲਾਬਾਦ ਦੇ ਅਧੀਨ ਪੈਂਦੇ ਵੱਖ-ਵੱਖ ਸਰਹੱਦੀ ਪਿੰਡ ਜਿਨਾਂ ਵਿੱਚ ਘੁਬਾਇਆ, ਚੱਕ ਟਹਾਲੀ ਵਾਲਾ, ਚੱਕ ਬਜੀਦਾ, ਲਮੋਚੜ ਖੁਰਦ ਟਰਿਆ ਆਦਿ ਪਿੰਡਾਂ ਵਿੱਚ ਭਗਵੰਤ ਮਾਨ ਦੇ ਹੱਕ ਵਿੱਚ ਪ੍ਰਚਾਰ ਜ਼ੋਰਾਂ ਸ਼ੋਰਾ ਨਾਲ ਕੀਤਾ। ਇਸ ਮੌਕੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਗਿੱਲ ਹਰਦੀਪ ਦੇ ਹੱਕ ਵਿੱਚ ਹਾ ਪੱਖੀ ਹੁੰਗਾਰਾਂ ਭਰਿਆ। ਇਸ ਮੌਕੇ ਪਿੰਡ ਟਰਿਆਂ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬੀ ਮਸ਼ਹੂਰ ਗਾਇਕ ਗਿੱਲ ਹਰਦੀਪ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ  ਪੰਜਾਬ ਦੀ ਲੁੱਟ ਕਰਨ ਵਾਲਿਆਂ ਲੋਕ ਵਿਰੋਧੀ ਪਾਰਟੀਆਂ ਨੂੰ ਸਬਕ  ਸਿਖਾਉਣ ਦਾ ਤਾਂ ਕਿ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਤੋਂ ਬੱਚ ਸਕਣ ਅਤੇ ਪੰਜਾਬ ਦੀ ਨੌਜ਼ਵਾਨ ਪੀੜੀ ਨੂੰ ਘੂਣ ਵਾਂਗ ਖਾ ਚੁੱਕੇ ਨਸ਼ੇ ਰੂਪੀ ਦੈਂਤ ਦਾ ਅੰਤ ਹੋ ਸਕੇ ਅਤੇ ਜਿਸਦੇ ਨਾਲ ਪੰਜਾਬ ਵਿੱਚ ਨਸ਼ੇ ਦਾ ਖਾਤਮਾ ਹੋ ਸਕੇਗਾ । ਇਸ ਮੌਕੇ ਦੇਵ ਰਾਜ ਸ਼ਰਮਾ, ਬਲਵੀਰ ਸਿੰਘ ਕਾਠਗੜ ਆਦਿ  ਪਿੰਡ ਟਰਿਆਂ ਦੇ ਲੋਕ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

No comments: