BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀਬੀ ਅਵਤਾਰ ਕੌਰ ਨੇ ਬੋਨੀ ਅਜਨਾਲਾ ਦੇ ਹੱਕ 'ਚ ਕਸਬਾ ਰਮਦਾਸ ਦੇ ਦੁਕਾਨਦਾਰਾ ਤੋ ਵੋਟਾਂ ਮੰਗੀਆਂ

ਅਕਾਲੀ ਦਲ ਬਾਦਲ ਦੇ ਹਲਕਾ ਅਜਨਾਲਾ ਤੋ ਉਮੀਦਵਾਰ ਸ:ਬੋਨੀ ਅਜਨਾਲਾ ਦੀ ਮਾਤਾ ਅਵਤਾਰ ਕੌਰ ਕਸਬਾ ਰਮਦਾਸ ਦੇ ਦੁਕਾਨਦਾਰਾਂ ਕੋਲੋ ਵੋਟਾਂ ਮੰਗਦੇ ਹੋਏ
ਰਮਦਾਸ 19 ਜਨਵਰੀ (ਸਾਹਿਬ ਖੋਖਰ) ਵਿਧਾਨ ਸਭਾ ਹਲਕਾ ਅਜਨਾਲਾ ਤੋ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਅੱਜ ਕਸਬਾ ਰਮਦਾਸ ਵਿਖੇ ਸਾਂਸਦ ਡਾ.ਰਤਨ ਸਿੰਘ ਅਜਨਾਲਾ ਦੀ ਧਰਮ ਪਤਨੀ ਬੀਬੀ ਅਵਤਾਰ ਕੌਰ ਨੇ ਕਸਬਾ ਰਮਦਾਸ ਦੇ ਸਮੂਹ ਦੁਕਾਨਦਾਰਾਂ ਦੇ ਕੋਲ ਜਾ ਕੇ ਬੋਨੀ ਅਜਨਾਲਾ ਦੇ ਹੱਕ ਵਿੱਚ ਵੋਟਾਂ ਮੰਗੀਆਂ ਅਤੇ ਅਪੀਲ ਕੀਤੀ ਕਿ ਉਹ 2017 ਦੀਆ ਵਿਧਾਨ ਸਭਾ ਚੋਣਾ 'ਚ ਸ਼੍ਰੋਮਣੀ ਅਕਾਲੀ ਦਲਾ ਬਾਦਲ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਤਾ ਜੋ ਇੱਕ ਵਾਰ ਫੇਰ ਤੋ ਸ੍ਰੋਮਣੀ ਅਕਾਲੀ ਬਾਦਲ ਦੀ ਸਰਕਾਰ ਬਣਾ ਕੇ ਅਧੂਰੇ ਪਏ ਕੰਮਾਂ ਨੂੰ ਜਲਦ ਤੋ ਜਲਦ ਨੇਪਰੇ ਚੜਾਇਆਂ ਜਾ ਸਕੇ । ਉਹਨਾ ਨੇ ਹਲਕਾ ਅਜਨਾਲਾ ਅੰਦਰ ਕੋਈ ਪਿੰਡ ਜਾ ਕਸਬਾ ਅਜਿਹਾ ਨਹੀ ਰਹਿ ਗਿਆ ਜਿੱਥੇ ਵਿਕਾਸ ਨਾ ਹੋਇਆ ਹੋਵੇ । ਬੀਬੀ ਅਵਤਾਰ ਕੌਰ ਨੇ ਕਸਬਾ ਰਮਦਾਸ ਦੇ ਚਲ ਰਹੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਉਣ ਦੀ ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਦੀ ਸਰਾਹਨਾ ਵੀ ਕੀਤੀ ।ਇਸ ਮੌਕੇ ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ , ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਗੁਰਮੀਤ ਕੌਰ, ਕੰਵਲਜੀਤ ਕੌਸਲਰ, ਬੀਬੀ ਦਲਬੀਰ ਕੌਰ, ਬੀਬੀ ਸੋਨੀਆਂ, ਸੰਯੁਕਤ ਸਕੱਤਰ ਹਰਦਿਆਂਲ ਸਿੰਘ , ਮੀਡੀਆ ਇੰਚਾ: ਤਸਬੀਰ ਸਿੰਘ ਰਿੰਪਾਂ, ਗੁਰਪ੍ਰੀਤ ਸਿੰਘ ਰਮਦਾਸ, ਬੌਬੀ ਭੁੱਲਰ ਆਦਿ ਹਾਜਰ ਸਨ ।

No comments: